ਕੈਨੇਡਾ ‘ਚ ਡੇਅਰੀ ਉਦਯੋਗ ਗਮਗਾਇਆ

0
1703

ਟੋਰਾਂਟੋ: ਕੈਨੇਡਾ ਤੇ ਅਮਰੀਕਾ ‘ਚ ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਮੰਗ ਬਹੁਤ ਘੱਟ ਗਈ ਹੈ, ਜਿਸ ਦੇ ਚਲਦਿਆਂ ਡੇਅਰੀ ਉਦਯੋਗ ਪੂਰੀ ਤਰ੍ਹਾਂ ਨਾਲ ਡਗਮਗਾ ਗਿਆ ਹੈ। ਡੇਅਰੀਆਂ ਵਾਲੇ ਦੁੱਧ ਸੀਵਰੇਜ ‘ਚ ਵਹਾਉਣ ਨੂੰ ਮਜ਼ਬੂਰ ਹੋ ਗਏ ਹਨ। ਉਂਟਾਰੀਓ ਦੇ ਲੰਦਨ ਸ਼ਹਿਰ ਵਿਚ ਵਾਲਕਰ ਡੇਅਰੀ ਦੇ ਮਾਲਕ ਜੌਹਨ ਵਾਲਕਰ ਨੇ ਕਿਹਾ ਹੈ ਕਿ ਹਜ਼ਾਰਾਂ ਲੀਟਰ ਦੁੱਧ ਸੀਵਰੇਜ ‘ਚ ਡੋਲ੍ਹਦੇ ਸਮੇਂ ਮਨ ਉਦਾਸ ਹੁੰਦਾ ਹੈ ਪਰ ਹੋਰ ਕੋਈ ਚਾਰਾ ਵੀ ਨਹੀਂ ਹੈ। ਡੇਅਰੀ ਫਾਰਮ੍ਰਜ਼ ਉਂਟਾਰੀਓ (ਡੀ.ਐਫ.ਓ.) ਵਲੋਂ ਪਿਛਲੇ ਹਫ਼ਤੇ ਕਿਸਾਨਾਂ ਨੂੰ ਦੁੱਧ ਡੋਲ੍ਹਣ ਦੀ ਹਦਾਇਤ ਕੀਤੀ ਗਈ ਸੀ। ਇਕ ਅੰਦਾਜ਼ੇ ਅਨੁਸਾਰ ਇਸ ਤਰ੍ਹਾਂ ਹਰੇਕ ਹਫ਼ਤੇ ੫੦ ਲੱਖ ਲੀਟਰ ਦੁੱਧ ਸੀਵਰੇਜ ‘ਚ ਡੋਲਿਆ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਸਮੇਤ ਕੈਨੇਡਾ ਦੇ ਹੋਰ ਸੂਬਿਆਂ ਤੇ ਅਮਰੀਕਾ ਦੇ ਵੱਖ-ਵੱਖ ਰਾਜਾਂ ਤੋਂ ਦੁੱਧ ਦੀ ਬੇਕਦਰੀ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ।