ਲੜਾਈ ਲੰਬੀ ਪਰ ਅਸੀਂ ਜਿੱਤਾਂਗੇ: ਮੋਦੀ

0
968

ਦਿੱਲੀ: ਕੋਰੋਨਾ ਨਾਲ ਜੰਗ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਬੀ ਲੜਾਈ ਦਾ ਸੰਕੇਤ ਦਿੰਦੇ ਹੋਏ ਭਾਜਪਾ ਵਰਕਰਾਂ ਨੂੰ ਪੰਜ ਟਾਸਕ ਦਿੱਤੇ ਹਨ। ਇਸ ਵਿਚ ਗਰੀਬਾਂ ਲਈ ਭੋਜਨ ਪਾਣੀ ਰਾਸ਼ਨ ਤੋਂ ਲੈ ਕੇ ਪੀਐਮ ਕੇਅਰਜ਼ ਫੰਡ ਵਿਚ ਖੁਦ ਦੇ ਨਾਲ-ਨਾਲ ੪੦ ਹੋਰ ਲੋਕਾਂ ਤੋਂ ਸਹਿਯੋਗ ਕਰਵਾਉਣ ਵਰਗੇ ਨਿਰਦੇਸ਼ ਹਨ। ਭਾਜਪਾ ਵੱਲੋਂ ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਭਰੋਸਾ ਦਿੱਤਾ ਕਿ ਪਾਰਟੀ ਵਰਕਰ ਪ੍ਰਧਾਨ ਮੰਤਰੀ ਦੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰਨਗੇ। ਭਾਜਪਾ ਦੇ ਸਥਾਪਨਾ ਦਿਵਸ ਮੌਕੇ ਵੀਡੀਓ ਰਾਹੀਂ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪਾਰਟੀ ਨੇਤਾਵਾਂ ਨੂੰ ਇਹ ਵੀ ਸੰਦੇਸ਼ ਦੇ ਦਿੱਤਾ ਕਿ ਜੇਕਰ ਵਿਰੋਧੀ ਧਿਰਾਂ ਸਰਕਾਰ ਦੇ ਕਦਮਾਂ ‘ਤੇ ਸਵਾਲ ਚੁੱਕਣ ਤਾਂ ਤੱਥਾਂ ਨਾਲ ਉਸ ਦਾ ਜਵਾਬ
ਦਿਓ।
ਮੋਦੀ ਨੇ ਕਿਹਾ ਕਿ ਭਾਰਤ ਨੇ ਜਿੰਨੀ ਗਤੀ ਅਤੇ ਸਮੁੱਚੇ ਰੂਪ ਨਾਲ ਕੰਮ ਕੀਤਾ, ਉਸ ਦੀ ਡਬਲਿਊਐਚਓ ਵੀ ਪ੍ਰਸ਼ੰਸਾ ਕਰ ਰਿਹਾ ਹੈ। ਮੋਦੀ ਨੇ ਕਿਹਾ ਕਿ ਲੜਾਈ ਲੰਬੀ ਹੈ ਪਰ ਭਾਰਤ ਵਿਚ ਇਸ ਤੋਂ ਜਿੱਤਣ ਦੀ ਸਮਰੱਥਾਂ ਵੀ ਹੈ।