ਕੈਨੇਡਾ ’ਚ ਨੌਕਰੀ ਲਈ ਨਕਲੀ ਚਿੱਠੀਆਂ ਵੇਚਣ ਵਾਲਾ ਪੰਜਾਬੀ ਗ੍ਰਿਫ਼ਤਾਰ

0
1588

ਐਬਟਸਫੋਰਡ: ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਸਕੈਚਵਨ ਸੂਬੇ ਦੇ 34 ਸਾਲਾ ਪੰਜਾਬੀ ਗੁਰਪ੍ਰੀਤ ਸਿੰਘ ਨੂੰ ਇਮੀਗ੍ਰੇਸ਼ਨ ਮਾਮਲੇ ਵਿਚ ਗਲਤ ਦਸਤਾਵੇਜ਼ ਪੇਸ਼ ਕਰਨ, ਧੋਖਾਧੜੀ ਤੇ ਜਾਅਲਸਾਜ਼ੀ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਵਰਕ ਪਰਮਿਟ ਲਈ ਨੌਕਰੀ ਦੀਆਂ ਨਕਲੀ ਚਿੱਠੀਆਂ ਇਕ ਰਜਿਸਟਰਡ ਦਾਨੀ ਸੰਸਥਾ ਦੇ ਨਾਂਅ ’ਤੇ ਕੈਨੇਡਾ ਵਿਚ ਪੱਕੇ ਹੋਣ ਦੇ ਚਾਹਵਾਨ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵੇਚ ਦਿੰਦਾ ਸੀ। ਏਜੰਸੀ ਨੂੰ ਇਸ ਗੱਲ ਦਾ ਉਸ ਵੇਲੇ ਪਤਾ ਲੱਗਾ ਜਦੋਂ ਸਤੰਬਰ 2018 ਵਿਚ ਇਕ ਪੋਰਟ ’ਤੇ ਹੋਏ ਦਾਖ਼ਲੇ ’ਤੇ ਨੌਕਰੀ ਲਈ ਨਕਲੀ ਚਿੱਠੀ ਦਾ ਕੇਸ ਸਾਹਮਣੇ ਆਇਆ, ਫਿਰ ਏਜੰਸੀ ਵਲੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਨੇ 1 ਜੂਨ, 2016 ਤੋਂ 2 ਨਵੰਬਰ, 2018 ਤੱਕ ਵਰਕ ਪਰਮਿਟ ਲਈ ਨੌਕਰੀ ਦੀਆਂ 34 ਨਕਲੀ ਚਿੱਠੀਆਂ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵੇਚੀਆਂ
ਸਨ। ਬੀਤੇ ਕੱਲ੍ਹ ਗੁਰਪ੍ਰੀਤ ਸਿੰਘ ਦੀ ਅਦਾਲਤੀ ਪੇਸ਼ੀ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਗੁਰਪ੍ਰੀਤ ਸਿੰਘ ’ਤੇ ਸਸਕੈਚਵਨ ਇਮੀਗ੍ਰੇਸ਼ਨ ਸਕੀਮ ਨਾਲ ਧੋਖਾਧੜੀ ਸਮੇਤ ਕੁੱਲ 4 ਦੋਸ਼ ਆਇਦ ਕੀਤੇ ਹਨ।