ਐਬਟਸਫੋਰਡ: ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਹੁਣ ਤੱਕ ੮੯ ਮੌਤਾਂ ਹੋ ਚੁਕੀਆਂ ਹਨ ਤੇ ਸਾਢੇ ਸੱਤ ਹਜ਼ਾਰ ਤੋਂ ਵੱਧ ਮਰੀਜ਼ ਹਨ। ਕੋਰੋਨਾ ਪੀੜਤ ਮਰੀਜ਼ਾਂ ਵਿਚ ੯੦੦ ਦੇ ਕਰੀਬ ੪੦ ਸਾਲ ਤੋਂ ਘੱਟ ਉਮਰ ਦੇ ਦੱਸੇ ਜਾਂਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾ ਤਰ ਉਹ ਹਨ, ਜਿਹੜਾ ਇਸੇ ਮਹੀਨੇ ਬਾਹਰਲੇ ਦੇਸ਼ਾਂ ਤੋਂ ਘੁੰਮ ਫਿਰ ਕੇ ਵਾਪਿਸ ਕੈਨੇਡਾ ਪਰਤੇ ਹਨ। ਬ੍ਰਿਟਿਸ਼ ਕੋਲੰਬੀਆਂ ਸੂਬੇ ਦੇ ਸਿਹਤ ਮੰਤਰੀ ਐਾਡਰੀਨ ਡਿਕਸ ਨੇ ਦੱਸਿਆ ਕਿ ਸੂਬੇ ‘ਚ ਕੋਰੋਨਾ ਨਾਲ ੧੯ ਮੌਤਾਂ ਹੋ ਚੁੱਕੀਆਂ ਹਨ ਤੇ ੯੭੦ ਮਰੀਜ਼ ਹਨ, ੪੬੯ ਮਰੀਜ਼ ਠੀਕ ਹੋ ਚੁੱਕੇ ਹਨ ਅਤੇ ੪੨ ਹਜ਼ਾਰ ਲੋਕਾਂ ਦਾ ਟੈੱਸਟ ਕੀਤਾ ਗਿਆ ਹੈ। ਕੈਨੇਡਾ ਦੀ ਪ੍ਰਮੁੱਖ ਏਅਰਲਾਈਨ ਏਅਰ ਕੈਨੇਡਾ ਨੇ ੧੬,੫੦੦ ਕਾਮਿਆਂ ਨੂੰ ਆਰਜ਼ੀ ਤੌਰ ‘ਤੇ ਹਟਾ ਦਿੱਤਾ ਹੈ, ਜਿਨ੍ਹਾਂ ਵਿਚ ੧੫,੨੦੦ ਯੂਨੀਅਨ ਕਾਮੇ ਤੇ ੧੩੦੦ ਮੈਨੇਜਰ ਸ਼ਾਮਿਲ ਹਨ।