ਕੋਰੋਨਾ ਅਜੇ ਖ਼ਤਮ ਹੋਣ ਤੋਂ ਬਹੁਤ ਦੂਰ

0
1027

ਜਕਾਰਤ: ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-੧੯ ਨੂੰ ਲੈ ਕੇ ਪੂਰਾ ਧਿਆਨ ਜਿਥੇ ਪੱਛਮੀ ਯੂਰਪ ਅਤੇ ਉੱਤਰੀ ਅਰਮੀਕਾ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵੱਲ ਚਲਾ ਗਿਆ ਹੈ, ਉਥੇ ਹੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ ਇਹ ਮਹਾਮਾਰੀ ਖ਼ਤਮ ਹੋਣ ਤੋਂ ਅਜੇ ਬਹੁਤ ਦੂਰ ਹੈ। ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ ਸਰਕਾਰਾਂ ਨੂੰ ਹਰ ਪੱਧਰ ਤੇ ਵਾਇਰਸ ਨਾਲ ਲੜਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹਿਣ ਦੀ ਅਪੀਲ ਕਰਦੇ ਹੋਏ ਡਬਲਿਊਐੱਚਓ ਦੇ ਪੱਛਮੀ ਪ੍ਰਸ਼ਾਂਤ ਖੇਤਰ ਦੇ ਖ਼ੇਤਰੀ ਡਾਇਰੈਕਟਰ ਡਾ. ਤਾਕੇਸ਼ੀ ਕਾਸਾਈ ਨੇ ਕਿਹਾ, “ਇਹ ਲੜਾਈ ਬਹੁਤ ਲੰਬੀ ਚੱਲਣ ਵਾਲੀ ਹੈ, ਅਸੀਂ ਆਪਣੀ ਚੌਕਸੀ ਵਿੱਚ ਢਿੱਲ ਨਹੀਂ ਵਰਤ ਸਕਦੇ। ਹਰੇਕ ਨਾਗਰਿਕ ਨੂੰ ਆਪਣੇ ਸਥਾਨਕ ਹਾਲਾਤ ਦੇ ਹਿਸਾਬ ਨਾਲ ਇਸ ਨਾਲ ਨਜਿੱਠਣਾ ਪਵੇਗਾ।”