ਕੋਰੋਨਾ ਦੇ ਡਰ ਤੋਂ 20 ਮਹਿਲਾਵਾਂ ਨਾਲ ਜਰਮਨੀ ਫਰਾਰ ਹੋਇਆ ਥਾਈਲੈਂਡ ਦਾ ਰਾਜਾ

0
927

ਥਾਈਲੈਂਡ – ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਵਿਚਕਾਰ ਇਕ ਅਜਿਹੀ ਖਬਰ ਸਾਹਣੇ ਆਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ ਥਾਈਲੈਂਡ ਦਾ ਰਾਜਾ ਮਹਾ ਵਜਿਰਾਲੋਂਗਕੋਰਨ ਆਪਣੀ ਜਨਤਾ ਨੂੰ ਛੱਡ ਕੇ ਦੱਖਣੀ ਜਰਮਨੀ ਭੱਜ ਗਿਆ। ਰਾਜਾ ਨੇ ਦੱਖਣੀ ਜਰਮਨੀ ਦੇ ਇਕ ਹੋਟਲ ਨੂੰ ਬੁੱਕ ਕੀਤਾ ਹੈ ਜਿੱਤੇ ਉਹਨਾਂ ਦੇ ਨਾਲ 20 ਔਰਤਾਂ ਅਤੇ ਕਈ ਹੋਰ ਨੌਕਰ ਵੀ ਰਹਿਣਗੇ।
ਰਾਜੇ ਨੂੰ ਲੈ ਉਹਨਾਂ ਦੀ ਜਨਤਾ ਵਿਚ ਕਾਫੀ ਨਾਰਾਜ਼ਗੀ ਹੈ। ਰਾਜੇ ਨੇ ਕੋਰੋਨਾ ਤੋਂ ਬਚਣ ਲਈ ਇਕ ਹੋਟਲ ਬੁੱਕ ਕੀਤਾ ਹੈ ਜਿੱਥੇ ਉਹ ਆਈਸੋਲੇਸ਼ਨ ਵਿਚ ਰਹਿਣਗੇ। ਇਕ ਰਿਪੋਰਟ ਮੁਤਾਬਿਕ ਰਾਜੇ ਨੇ ਇਸ ਦੇ ਲਈ ਸ਼ਥਾਨਕ ਜ਼ਿਲ੍ਹਾ ਪਰੀਸ਼ਦ ਤੋਂ ਇਜ਼ਾਜਤ ਵੀ ਲਈ ਹੈ। ਉਹਨਾਂ ਨੇ ਜਰਮਨੀ ਦੇ ਹੋਟਲ ਗ੍ਰੈਡ ਅਤੇ ਹੋਟਲ ਸੋਨੀਬਿਚਲ ਨੂੰ ਬੁੱਕ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜੇ ਲਈ ਹੋਟਲ ਵਿਚ ਬਕਾਇਦਾ ਹਰਮ ਵੀ ਬਣਾਇਆ ਗਿਆ ਹੈ।
ਜਿੱਥੇ 20 ਔਰਤਾਂ ਰਹਿਣਗੀਆਂ ਅਤੇ ਨਾਲ ਹੀ ਰਾਜੇ ਦੀ ਸੇਵਾ ਲਈ ਨੌਕਰ ਵੀ ਰਹਿਣਗੇ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਉਹਨਾਂ ਨਾਲ ਉਹਨਾਂ ਦੀਆਂ ਪਤਨੀਆਂ ਵੀ ਰਹਿਣਗੀਆਂ ਕਿ ਨਹੀਂ ਇਹਨਾਂ ਤਿਨਾਂ ਨਾਲ ਉਹਨਾਂ ਦਾ ਤਲਾਕ ਹੋ ਚੁੱਕਾ ਹੈ। ਜਾਣਕਾਰੀ ਮੁਤਾਬਿਕ ਜਰਮਨੀ ਵਿਚ ਸਾਰੇ ਹੋਟਲਾਂ ਅਤੇ ਗੈਸਟ ਹਾਊਸ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਥਾਈਲੈਂਡ ਦੇ ਰਾਜੇ ਬਾਰੇ ਡਿਸਟ੍ਰਿਕ ਕਾਊਂਸਲਿੰਗ ਦਾ ਕਹਿਣਾ ਹੈ ਕਿ ਇਹ ਸਿੰਗਲ ਗੈਸਟ ਹੈ ਅਤੇ ਇਹ ਇਕ ਹੀ ਗਰੁੱਪ ਹੈ ਇਸ ਲਈ ਉਹਨਾਂ ਨੂੰ ਇਜ਼ਾਜਤ ਦਿੱਤੀ ਜਾਂਦੀ ਹੈ। ਇਹਨਾਂ ਹੀ ਨਹੀਂ ਰਾਜੇ ਨੇ ਆਪਣੇ ਸ਼ਾਹੀ ਪਰਿਵਾਰ ਦੇ 119 ਲੋਕਾਂ ਨੂੰ ਕੋਰੋਨਾ ਸੰਕਰਮਿਤ ਹੋਣ ਦੇ ਸ਼ੱਕ ਵਿਚ ਵਾਪਸ ਥਾਈਲੈਂਡ ਭੇਜ ਦਿੱਤਾ ਹੈ। ਦੱਸ ਦਈਏ ਕਿ ਰਾਜੇ ਨੂੰ ਰਾਮ ਏਕਸ ਦੇ ਰੂਪ ਨਾਲ ਵੀ ਜਾਣਿਆ ਜਾਂਦਾ ਹੈ।
ਉਹਨਾਂ ਦੀ ਉਮਰ 67 ਸਾਲ ਹੈ। ਰਾਜਾ ਮਹਾ ਸਾਲ 2016 ਵਿਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਗੱਦੀ ਤੇ ਬੈਠੇ ਸਨ। ਰਾਜੇ ਦੀਆਂ ਤਿੰਨ ਪਤਨੀਆਂ ਹਨ ਜਿਹਨਾਂ ਦੇ ਕੁੱਲ 7 ਬੱਚੇ ਹਨ ਪਰ ਤਿੰਨਾਂ ਪਤਨੀਆਂ ਨਾਲ ਤਲਾਕ ਹੋ ਚੁੱਕਾ ਹੈ।