ਟੀਮ ਇੰਡੀਆ ਦੇ ਇਹ ਚਾਰ ਵੱਡੇ ਸਿਤਾਰੇ ਜਲਦ ਲੈ ਸਕਦੇ ਨੇ ਸੰਨਿਆਸ!

0
1089

ਦਿੱਲੀ: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਪਣੀ ਸਵਿੰਗ ਲਈ ਜਾਣੇ ਜਾਂਦੇ ਹਨ। ਪਿਛਲੇ ਕੁੱਝ ਸਮੇਂ ਤੋਂ ਉਹ ਵਨਡੇ ਅਤੇ ਟੈਸਟ ਦੋਵੇਂ ਫਾਰਮੈਟ ਖੇਡ ਰਹੇ ਸਨ। ਹਾਲਾਂਕਿ ਪਿਛਲੇ 18 ਮਹੀਨਿਆਂ ਤੋਂ ਉਹ ਸੱਟਾਂ ਦੇ ਚਲਦੇ ਵਾਰ-ਵਾਰ ਟੀਮ ਤੋਂ ਬਾਹਰ ਹੋਏ ਹਨ। ਇਸ ਸਮੇਂ ਵੀ ਉਹ ਸਪੋਰਸਟਸ ਦੀਆਂ ਹਾਨੀਆਂ ਝੱਲ ਰਹੇ ਹਨ ਅਤੇ ਐਨਸੀਏ ਵਿਚ ਹੀ ਹਨ। ਅਜਿਹੇ ਵਿਚ ਹੋ ਸਕਦਾ ਹੈ ਕਿ ਟੈਸਟ ਕ੍ਰਿਕੇਟ ਨੂੰ ਅਲਵਿਦਾ ਕਹਿ ਦੇਣ।
ਜਨਵਰੀ 2018 ਤੋਂ ਬਾਅਦ ਉਹਨਾਂ ਨੇ ਕੋਈ ਟੈਸਟ ਮੈਚ ਨਹੀਂ ਖੇਡਿਆ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਅਤੇ ਗਬਰ ਸ਼ਿਖਰ ਧਵਨ ਵੀ ਟੈਸਟ ਫਾਰਮੈਟ ਨੂੰ ਅਲਵਿਦਾ ਕਹਿ ਸਕਦੇ ਹਨ। ਉਹ ਵੀ ਲਗਾਤਾਰ ਸੱਟਾਂ ਨਾਲ ਜੂਝ ਰਹੇ ਹਨ। ਸਾਲ 2019 ਵਿਚ ਵਰਲਡ ਕੱਪ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਸੈਯਦ ਮੁਸ਼ਤਾਕ ਟ੍ਰਾਫੀ ਦੌਰਾਨ ਅਤੇ ਫਿਰ ਆਸਟ੍ਰੇਲੀਆ ਖਿਲਾਫ ਸੀਰੀਜ਼ ਵਿਚ ਸੱਟ ਲੱਗੀ।
ਟੈਸਟ ਕ੍ਰਿਕਟ ਵਿਚ ਭਾਰਤੀ ਟੀਮ ਸ਼ੁਭਮਨ ਗਿਲ ਅਤੇ ਪ੍ਰਿਥਵੀ ਸ਼ਾ ਵਰਗੇ ਖਿਡਾਰੀਆਂ ਨੂੰ ਮੌਕਾ ਦੇ ਰਹੀ ਹੈ ਜਿਸ ਤੋਂ ਲਗ ਰਿਹਾ ਹੈ ਕਿ ਧਵਨ ਦੀ ਟੀਮ ਵਿਚ ਵਾਪਸੀ ਕਾਫੀ ਮੁਸ਼ਕਿਲ ਹੈ। ਅਜਿਹੇ ਵਿਚ ਉਹ ਇਸ ਫਾਰਮੈਟ ਨੂੰ ਅਲਵਿਦਾ ਕਹਿ ਸਕਦੇ ਹਨ। ਐਮਐਸ ਧੋਨੀ ਦੇ ਰਿਟਾਇਰਮੈਂਟ ਤੇ ਲੰਬੇ ਸਮੇਂ ਤੋਂ ਚਰਚਾ ਚਲ ਰਹੀ ਹੈ। ਪਿਛਲੇ ਸਾਲ ਵਰਲਡ ਕੱਪ ਵਿਚ ਸੈਮੀਫਾਈਨਲ ਮੁਕਾਬਲੇ ਵਿਚ ਹਾਰ ਤੋਂ ਬਾਅਦ ਉਹ ਟੀਮ ਦਾ ਹਿੱਸਾ ਨਹੀਂ ਹਨ।