ਦਬੰਗ ਪੁਲੀਸ ਅਫਸਰ ਦੇ ਕਿਰਦਾਰ ’ਚ ਮਾਹੀ ਗਿੱਲ ਦੀ ਵਾਪਸੀ ਹੋਵੇਗੀ

0
1010

ਜਲੰਧਰ: ਪੰਜਾਬੀ ਅਤੇ ਹਿੰਦੀ ਫ਼ਿੳਮਪ;ਲਮ ਇੰਡਸਟਰੀ ਦੀ ਨਾਮਵਰ ਅਦਾਕਾਰਾ ਮਾਹੀ ਗਿੱਲ ਦਰਸ਼ਕਾਂ ਨੂੰ ਹੁਣ ਦਬੰਗ ਪੁਲਸ ਅਫ਼ੳਮਪ;ਸਰ ਦੇ ਕਿਰਦਾਰ ’ਚ ਨਜ਼ਰ ਆਵੇਗੀ। 6 ਮਾਰਚ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿੳਮਪ;ਲਮ ‘ਜੋਰਾ : ਦਿ ਸੈਕਿੰਡ ਚੈਪਟਰ’ ਵਿਚ ਮਾਹੀ ਗਿੱਲ ਨੇ ਜ਼ਿਲਾ ਬਠਿੰਡਾ ਦੀ ਦਬੰਗ ਤੇ ਈਮਾਨਦਾਰ ਪੁਲਸ ਕਮਿਸ਼ਨਰ ਰਾਜਵੀਰ ਰੰਧਾਵਾ ਦਾ ਕਿਰਦਾਰ ਨਿਭਾਇਆ ਹੈ। ਮਾਹੀ ਗਿੱਲ ਨੇ ਦੱਸਿਆ ਕਿ ਉਸ ਨੂੰ ਲੰਮੇ ਸਮੇਂ ਬਾਅਦ ਪਰਦੇ ’ਤੇ ਇਸ ਤਰ੍ਹਾਂ ਦੀ ਦਮਦਾਰ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਉਸ ਮੁਤਾਬਕ ਪੰਜਾਬੀ ਫ਼ਿੳਮਪ;ਲਮਾਂ ’ਚ ਆਮ ਤੌਰ ’ਤੇ ਕੁੜੀਆਂ ਦੇ ਹਿੱਸੇ ਕੋਈ ਬਹੁਤੇ ਸ਼ਾਨਦਾਰ ਕਿਰਦਾਰ ਨਹੀਂ ਆਉਂਦੇ ਪਰ ਨਿਰਦੇਸ਼ਕ ਤੇ ਲੇਖਕ ਅਮਰਦੀਪ ਸਿੰਘ ਗਿੱਲ ਦੀ ਇਸ ਫ਼ਿੳਮਪ;ਲਮ ਵਿਚ ਨਾਇਕ ਦੇ ਨਾਲ-ਨਾਲ ਨਾਇਕਾ ਨੂੰ ਵੀ ਬਰਾਬਰ ਦੀ ਸਕ੍ਰੀਨ ਸਾਂਝੀ ਕਰਨ ਦਾ ਮੌਕਾ ਮਿਲਿਆ ਹੈ। ਦਰਸ਼ਕਾਂ ਨੇ ਦਬੰਗ ਪੁਲਸ ਅਫ਼ੳਮਪ;ਸਰ ਤਾਂ ਸ਼ਾਇਦ ਪਹਿਲਾਂ ਵੀ ਫ਼ਿੳਮਪ;ਲਮਾਂ ਵਿਚ ਦੇਖੇ ਹੋਣਗੇ ਪਰ ਇਕ ਦਬੰਗ ਲੇਡੀ ਪੁਲਸ ਅਫ਼ੳਮਪ;ਸਰ ਨੂੰ ਦਰਸ਼ਕ ਪਹਿਲੀ ਵਾਰ ਇਸ ਤਰ੍ਹਾਂ ਦੇ ਸ਼ਾਨਦਾਰ ਕਿਰਦਾਰ ‘ਚ ਦੇਖਣਗੇ। ਕੁੜੀਆਂ ਉਸ ਦੇ ਇਸ ਕਿਰਦਾਰ ’ਤੇ ਮਾਣ ਮਹਿਸੂਸ ਕਰਨਗੀਆਂ। ਮਾਹੀ ਗਿੱਲ ਮੁਤਾਬਕ ਹੁਣ ਸਿਨੇਮੇ ਦੀ ਇਹ ਮੰਗ ਹੈ ਕਿ ਫ਼ੳਮਪ;ੀਮੇਲ ਕਲਾਕਾਰਾਂ ਨੂੰ ਵੀ ਪਰਦੇ ‘ਤੇ ਉਭਾਰਿਆ ਜਾਵੇ। ਇਸ ਦੀ ਸ਼ੁਰੂਆਤ ‘ਜੋਰਾ : ਦਿ ਸੈਕਿੰਡ ਚੈਪਟਰ’ ਤੋਂ ਹੋ ਰਹੀ ਹੈ।