ਨਿਊਜ਼ੀਲੈਂਡ ‘ਚ ਸਿੱਖਾਂ ਦੀ ਆਬਾਦੀ ਦੋ ਗੁਣਾ ਹੋਈ

0
1207

ਨਿਊਜ਼ੀਲੈਂਡ ਦੇ ਅੰਕੜਾ ਵਿਭਾਗ ਵੱਲੋਂ ਜਨਗਣਨਾ-੨੦੧੮ ਦੇ ਅੰਕੜੇ ਜਾਰੀ ਕੀਤੇ। ਅੰਕੜੇ ਦੱਸਦੇ ਹਨ ਕਿ ਦੇਸ਼ ਦੀ ਕੁੱਲ ਆਬਾਦੀ ੪੭,੯੩,੩੫੮ ਹੈ, ਜਿਸ ਵਿੱਚ ੨੩,੬੪,੩੧੫ ਮਰਦ ਅਤੇ ੨੪,੨੯,੦੪੬ ਔਰਤਾਂ ਹਨ। ਇਹ ਆਬਾਦੀ ਲੁਧਿਆਣਾ ਸ਼ਹਿਰ ਦੇ ਲਗਭਗ ਦੁੱਗਣਾ ਹੈ, ਜਿਸ ਤੋਂ ਹਿਸਾਬ ਲਾਇਆ ਜਾ ਸਕਦਾ ਹੈ ਕਿ ਇਹ ਦੇਸ਼ ਆਪਣੇ ਦੇਸ਼ ਤੋਂ ਕਿੰਨਾ ਛੋਟਾ ਹੋਵੇਗਾ। ਨਿਊਜ਼ੀਲੈਂਡ ਵਿੱਚ ਪਿੱਛਲੇ ਪੰਾ ਸਾਲਾਂ ਵਿੱਚ ਜੋ ਧਰਮ ਸਾਰਿਆਂ ਤੋਂ ਜ਼ਿਆਦਾ ਫੀਸਦੀ ਦੀ ਦਰ ਨਾਲ ਵਧਿਆ ਹੈ ਉਹ ਸਿੱਖ ਧਰਮ ਹੈ। ਇਸ ਦੀ ਵਾਧਾ ਦਰ ੧੧੩.੧੬ ਫੀਸਦੀ ਵਿਖਾਈ ਦੇ ਰਹੀ ਹੈ। ਪੁਰਾਣੇ ਅੰਕੜੇ ਖੰਗਾਲੇ ਗਏ ਤਾਂ ਪਤਾ ਲੱਗਾ ਕਿ ੨੦੧੩ ਵਿੱਚ ਇੱਥੇ ਸਿਰਫ ੧੯,੧੯੧ ਲੋਕਾਂ ਦੇ ਜਨਗਣਨਾ ਦੌਰਾਨ ਸਿੱਖ ਧਰਮ ਲਿਖਵਾਇਆ ਸੀ ਅਤੇ ਹੁਣ ੨੦੧੮ ਵਿੱਚ ਇਹ ਗਿਣਤੀ ਵਧ ਕੇ ੪੦,੯੦੮ ਹੋ ਗਈ ਹੈ।
ਵਰਨਣਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਸਿੱਖਾਂ ਦੀ ਆਮਦ ਨੂੰ ੧੨੯ ਸਾਲ ਦਾ ਸਮਾਂ ਹੋ ਗਿਆ ਹੈ। ੧੨੫ ਸਾਲ ਪੂਰੇ ਹੋਣ ਤੇ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ ਤੇ ਪੂਰੇ ਦੇਸ਼ ਵਿੰਚ ਫੋਟੋ ਪ੍ਰਦਰਸ਼ਨੀ ਵੀ ਲੱਗੀ ਸੀ। ਪੂਰੇ ਦੇਸ਼ ਅੰਦਰ ਇਸ ਵੇਲੇ ੨੯ ਸਾਲ ਦੇ ਕਰੀਬ ਗੁਰਦੁਆਰਾ ਸਾਹਿਬਾਨ ਹਨ। ੧੯੭੭ ਵਿੱਚ ਇੱਥੇ ਪਹਿਲਾ ਗੁਰਦੁਆਰਾ ਸਾਹਿਬ ਹਮਿਲਟਨ ਸ਼ਹਿਰ ਵਿਖੇ ਸਥਾਪਿਤ ਕੀਤਾ ਗਿਆ ਸੀ। ਜੋ ਸਿੱਖਾਂ ਦੀ ਆਬਾਦੀ ਦਾ ਲਗਾਤਾਰ ਵਧਣਾ ਤੇ ਨਾਸਤਿਕ ਹੋ ਰਹੇ ਵਿਸ਼ਵ ਵਿੱਚ ਆਪਣਾ ਧਰਮ ਕਾਇਮ ਰੱਖਣਾ ਵਿਰਾਸਤ ਨੂੰ ਅੱਗੇ ਤੋਰਨ ਵੱਲ ਇਕ ਸ਼ੁੱਭ ਸੰਕੇਤ ਹੈ। ਹਿੰਦੂ ਧਰਮ ੩੬.੫੫ ਫੀਸਦੀ ਵਧਿਆ ਹੈ ਤੇ ਇਹ ਗਿਣਤੀ ੧,੨੧,੬੪੪ ਹੈ ਜੋ ਕਿ ੨੦੧੩ ਵਿੱਚ ੮੯,੦੮੨
ਸੀ।
ਈਸਈ ਧਰਮ ਵਿੱਚ ੪੨.੪੪ ਫੀਸਦੀ ਦਾ ਵਾਧਾ, ਨਾਸਤਿਕਾਂ ਦੀ ਗਿਣਤੀ ਵਿੱਚ ੩੮.੪੮ ਫੀਸਦੀ ਦਾ ਵਾਧਾ, ਇਸਲਾਮ ਵਿੱਚ ੨੪.੬੧ ਫੀਸਦੀ ਦਾ ਵਾਧਾ ਅਤੇ ਇਸੇ ਤਰਾਂ ਕਈ ਹੋਰ ਧਰਮ ਜਿਥੇ ਵਧੇ ਹਨ ਉਥੇ ਕਈ ਧਰਮ ਘਟੇ ਵੀ ਹਨ।