ਕੈਪਟਨ ਵੱਲੋਂ ਨੁਕਰੇ ਲਾਏ ਸਿੱਧੂ ਨੂੰ ਹਰਿਆਣਾ ਦਾ ਸਟਾਰ ਪ੍ਰਚਾਰਕ ਬਣਾਇਆ

0
1033

ਚੰਡੀਗੜ੍ਹ: ਪੰਜਾਬ ਦੀ ਸਿਆਸਤ ਤੇ ਸਰਕਾਰ ਵਿਚ ਨੁਕਰੇ ਲੱਗੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਸੈਲੀਬ੍ਰਿਟੀ ਨਵਜੋਤ ਸਿੰਘ ਸਿੱਧੂ ਹਰਿਆਣਾ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸ਼ਾਮਲ ਕੀਤੇ ੇ ਹਨ।
ਹਰਿਆਣਾ ਵਿਚ ਵੱਡੀ ਗਿਣਤੀ ਸਿੱਖ, ਪੰਜਾਬੀ ਹਿੰਦੂ ਅਤੇ ਖੇਡ ਪ੍ਰੇਮੀ ਹਨ। ਜਿਸ ਕਰ ਕੇ ਸਿੱਧੂ ਦਾ ਸਾਬਕਾ ਕ੍ਰਿਕਟਰ ਤੇ ਇਕ ਬਿਹਤਰੀਨ ਵਕਤਾ ਤੇ ਸਿਆਸਤਦਾਨ ਹੋਣ ਦਾ ਤਜਰਬਾ ਪਾਰਟੀ ਦੇ ਕਾਫ਼ੀ ਕੰਮ ਆ ਸਕਦਾ ਹੈ। ਕਾਂਗਰਸ ਵਲੋਂ ਹਰਿਆਣਾ ਲਈ ਤਿਆਰ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਕੌਮੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਕਾਂਗਰਸ ਦੀਆਂ ਸਰਕਾਰਾਂ ਵਾਲੇ ਰਾਜਾਂ ਵਾਲੇ ਮੁੱਖ ਮੰਤਰੀਆਂ ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਸਿੱਧੂ ਦੇ ਹੀ ਸਿਆਸੀ ਸ਼ਰੀਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਸ਼ਾਮਲ ਹੈ।