ਲੁਧਿਆਣਾ ‘ਚ ਪਲੀ ਹੈ ਕੈਨੇਡੀਅਨ ਐੱਮਪੀ ਕਮਲ

0
1779

ਲੁਧਿਆਣਾ : ਬਰੈਂਪਟਨ ਵੈਸਟ ਤੋਂ ਦੂਸਰੀ ਵਾਰ ਸੰਸਦ ਮੈਂਬਰ ਚੁਣੀ ਜਾਣ ਵਾਲੀ ਕਮਲ ਖਹਿਰਾ ਨੇ ਆਪਣੇ ਬਚਪਨ ਦਾ ਜ਼ਿਆਦਾਤਰ ਸਮਾਂ ਲੁਧਿਆਣਾ ‘ਚ ਗੁਜ਼ਾਰਿਆ, ਜਦਕਿ ਪੜਾਈ ਦਿੱਲੀ ‘ਚ ਕੀਤੀ। ਉਸ ਉਪਰੰਤ ਉਹ ਪਰਿਵਾਰ ਸਮੇਤ ਕੈਨੇਡਾ ‘ਚ ਜਾ ਵਸੇ। ਸੰਸਦ ਮੈਂਬਰ ਕਮਲ ਖਹਿਰਾ ਦੇ ਕਰੀਬੀ ਰਵਿੰਦਰ ਰੰਗੂਵਾਲ ਦੱਸਦੇ ਹਨ ਕਿ ਭਾਵੇਂ ਉਹ ਰੋਪੜ ਦੇ ਰਹਿਣ ਵਾਲੇ ਸਨ ਪਰ ਕਮਲ ਨੇ ਜ਼ਿਆਦਾਤਰ ਸਮਾਂ ਲੁਧਿਆਣਾ ‘ਚ ਗੁਜ਼ਰਿਆ। ਉਨਾਂ ਨੇ ਆਪਣੀ ਮੁੱਢਲੀ ਪੜਾਈ ਦਿੱਲੀ ‘ਚ ਕਰਨ ਤੋਂ ਬਾਅਦ ਸਾਲ ੨੦੦੧-੦੨ ‘ਚ ਕੈਨੇਡਾ ਚਲੇ ਗਏ। ਉਹ ਸ਼ੁਰੂ ਤੋਂ ਹੀ ਮਿਲਾਪੜੇ ਸੁਭਾਅ ਦੇ ਹਨ। ਇਸੇ ਕਾਰਨ ਉਨਾਂ ਨੇ ਕੈਨੇਡਾ ‘ਚ ਆਪਣੀ ਚੰਗੀ ਪਛਾਣ ਬਣਾਈ ਤੇ ਦੂਸਰੀ ਵਾਰ ਐੱਮਪੀ ਬਣਨ ਦਾ ਮਾਣ ਹਾਸਲ ਕੀਤਾ। ਖਾਸ ਗੱਲ ਇਹ ਹੈ ਕਿ ਕਮਲ ਦੇ ਬਜ਼ੁਰਗ ਵੀ ਦੇਸ਼ ਦੇ ਉੱਚ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਕਮਲ ਦੇ ਪਿਤਾ ਹਰਮਿੰਦਰ ਸਿੰਘ ਖਹਿਰਾ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੀ ਟੀਮ ਦੇ ਮੈਂਬਰ ਸਨ, ਜਦਕਿ ਉਨਾਂ ਦਾ ਭਰਾ ਮਣੀ ਖਹਿਰਾ ਕੈਨੇਡਾ ਦਾ ਰਾਇਲ ਕੈਨੇਡਾ ਏਅਰਫੋਰਸ ਦਾ ਕੈਪਟਨ ਹੈ। ਕਮਲ ਖਹਿਰਾ ਦੇ ਸੱਭਿਆਚਾਰ ਨਾਲ ਕਾਫੀ ਮੋਹ ਰੱਖਦੇ ਹਨ ਤੇ ਉਹ ਬੇਹਤਰੀਨ ਗਿੱਧਾ ਕਲਾਕਾਰ ਹਨ।