ਮੂਸੇਵਾਲੇ ਨੂੰ ਮਿਲੀ ਜ਼ਮਾਨਤ

0
2539

ਮਾਨਸਾ: ਚਰਚਿਤ ਗਾਇਕ ਸਿੱਧੂ ਮੂਸੇਵਾਲਾ ਨੂੰ ਆਖ਼ਰ ਥਾਣੇ ‘ਚੋਂ ਹੀ ਜ਼ਮਾਨਤ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਥਾਣਾ ਸਦਰ ਮਾਨਸਾ ਪੁਲਿਸ ਨੇ ੧ ਫਰਵਰੀ ਨੂੰ ਪਿੰਡ ਮੂਸਾ ਦੇ ਵਸਨੀਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ, ਮਨਕੀਰਤ ਔਲਖ ਤੇ ੫, ੭ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ.ਆਈਆਰ ਨੰਬਰ ੩੫ ਧਾਰਾ ੨੯੪, ੫੦੪, ੧੪੯ ਆਈ. ਪੀ. ਸੀ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ। ਕਿਸੇ ਵਿਅਕਤੀ ਵਲੋਂ ‘ਟਿਕ-ਟੋਕ’ ‘ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਤੇ ਔਰਤਾਂ ਦਾ ਨਿਰਾਦਰ ਕਰਨ ਵਾਲਾ ਗੀਤ ਪੋਸਟ ਕੀਤਾ ਗਿਆ ਸੀ, ‘ਚ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਗਾਉਂਦੇ ਵਿਖਾਈ ਦੇ ਰਹੇ ਸਨ। ਇਸ ਮਾਮਲੇ ਨੂੰ ਲੈ ਕੇ ਐਡਵੋਕੇਟ ਐੱਚ. ਸੀ. ਅਰੋੜਾ ਨੇ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਡੀ.ਜੀ.ਪੀ. ਤੇ ਐਸ. ਐਸ. ਪੀ. ਮਾਨਸਾ ਨੂੰ ਸ਼ਿਕਾਇਤ ਕੀਤੀ ਸੀ। ਭਾਵੇਂ ਦਰਜ ਧਾਰਾਵਾਂ ਜ਼ਮਾਨਤ ਯੋਗ ਸਨ, ਪਰ ਗਾਇਕ ਨੂੰ ਖ਼ਦਸ਼ਾ ਸੀ ਕਿ ਥਾਣੇ ਵਿਖੇ ਜ਼ਮਾਨਤ ਲੈਣ ਸਮੇਂ ਪੁਲਿਸ ਉਸ ‘ਤੇ ਕੋਈ ਹੋਰ ਗ਼ੈਰ-ਜ਼ਮਾਨਤੀ ਧਾਰਾ ਲਗਾ ਕੇ ਗਿ@ਫ਼ਤਾਰ ਕਰ ਸਕਦੀ ਹੈ, ਜਿਸ ਕਰ ਕੇ ਉਸ ਨੇ ਆਪਣੇ ਵਕੀਲਾਂ ਰਾਹੀਂ ਸਥਾਨਕ ਐਨ. ਕੇ. ਬੇਰੀ ਵਧੀਕ ਸੈਸ਼ਨ ਜੱਜ ਦੀ ਅਦਾਲਤ ‘ਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ। ਤਫ਼ਤੀਸ਼ੀ ਅਫ਼ਸਰ ਦੇ ਬਿਆਨ ਕਲਮ ਬੰਦ ਹੋਣ ਬਾਅਦ ਅਦਾਲਤ ਨੇ ਦਰਖਾਸਤ ਨੂੰ ਬੇਲੋੜੀ ਕਰਾਰ ਦਿੰਦਿਆਂ ਖ਼ਾਰਜ ਕਰ ਦਿੱਤਾ।