ਕੂਟਨੀਤੀ ਨਾਲ ਹੀ ਨਿਕਲ ਸਕਦਾ ਹੈ ਯੂਕਰੇਨ ਸੰਕਟ ਦਾ ਹੱਲ: ਮੋਦੀ

0
532

ਬਾਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗੋਲੀਬੰਦੀ ਅਤੇ ਕੂਟਨੀਤੀ ਨਾਲ ਹੀ ਰੂਸ-ਯੂਕਰੇਨ ਦੀ ਜੰਗ ਰੋਕੀ ਜਾ ਸਕਦੀ ਹੈ। ਉਨ੍ਹਾਂ ਇਸ ਜੰਗ ਨੂੰ ਰੋਕਣ ਲਈ ‘ਗੋਲੀਬੰਦੀ ਤੇ ਕੂਟਨੀਤੀ’ ਦੇ ਰਾਹ ਪੈਣ ਦਾ ਸੱਦਾ ਦਿੱਤਾ ਹੈ।ਜੀ-20 ਸਿਖਰ ਵਾਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਵਾਤਾਵਾਰਨ ਤਬਦੀਲੀ, ਕੋਵਿਡ-19 ਮਹਾਮਾਰੀ, ਯੂਕਰੇਨ ’ਚ ਜਾਰੀ ਟਕਰਾਅ ਅਤੇ ਇਸ ਨਾਲ ਜੁੜੀਆਂ ਆਲਮੀ ਮੁਸ਼ਕਲਾਂ ਨੇ ਪੂਰੇ ਵਿਸ਼ਵ ਵਿੱਚ ਤਬਾਹੀ ਮਚਾਈ ਹੋਈ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਆਲਮੀ ਸਪਲਾਈ ਚੇਨਾਂ ਨਿਘਾਰ ਵੱਲ ਹਨ।