ਕਸ਼ਮੀਰ ਤੋਂ ਵੱਡਾ ਕੋਈ ਫ਼ੈਸਲਾ ਨਹੀਂ ਹੋ ਸਕਦਾ: ਮੋਦੀ

0
1227

ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਸ਼ਮੀਰ ਤੋਂ ਵੱਡਾ ਕੋਈ ਫ਼ੈਸਲਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਧਾਰਾ ੩੭੦ ਨੂੰ ਮਨਸੂਖ਼ ਕਰਨ ਦਾ ਵਿਰੋਧ ਕਰਨ ਵਾਲੇ ਉਹ ਲੋਕ ਹਨ, ਜੋ ਇਸ ਜ਼ਰੀਏ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹੇ ਹਨ।
ਲੋਕਾਂ ਨੇ ਸਿਆਸੀ ਤਰਜੀਹਾਂ ਤੋਂ ਉਪਰ ਉੱਠ ਕੇ ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਵਿੱਚ ਸਰਕਾਰ ਦੀ ਪੇਸ਼ਕਦਮੀ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ।
ਇਹ ਸਿਆਸਤ ਨਾਲ ਨਹੀਂ ਬਲਕਿ ਰਾਸ਼ਟਰ ਨਾਲ ਜੁੜਿਆ ਮੁੱਦਾ ਹੈ। ਸ੍ਰੀ ਮੋਦੀ ਇਥੇ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੇ ੭੫ ਦਿਨ ਪੂਰੇ ਹੋਣ ‘ਤੇ ਇਹ ਗੱਲ ਕਹੀ।