ਸਮਾਰਟ ਫੋਨ ਚਾਰਜਿੰਗ ਕੇਬਲ ਤੋਂ ਵੀ ਚੋਰੀ ਹੋ ਸਕਦਾ ਡਾਟਾ

0
1964

ਇੱਕ ਹੈਕਰ ਨੇ ਚਾਰਜਿੰਗ ਕੇਬਲ ਦੀ ਸੁਰੱਖਿਆ ਤੇ ਸਵਾਲ ਖੜ੍ਹਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਚਾਰਜਿੰਗ ਕੇਬਲ ਰਾਹੀਂ ਵੀ ਯੂਜਰ ਦਾ ਡਾਟਾ ਚੋਰੀ ਕੀਤਾ ਜਾ ਸਕਦਾ ਹੈ।
ਐੱਮਜੀ ਨਾਮਕ ਹੈਕਰ ਨੇ ਕਿਹਾ ਕਈ ਲੋਕ ਪੈਨ ਡਰਾਈਵ ਅਤੇ ਮੈਮੋਰੀ ਕਾਰਡ ਦੇ ਇਸਤੇਮਾਲ ਪ੍ਰਤੀ ਤਾਂ ਸੁਚੇਤ ਰਹਿੰਦੇ ਹਨ ਪਰ ਯੂਐੱਸਬੀ ਕੇਬਲ ਨੂੰ ਖ਼ਤਰਾ ਨਹੀਂ ਮੰਨਦੇ, ਐੱਮਜੀ ਨੇ ਹੀ ਐਪਲ ਦੇ ਯੂਐੱਸਬੀ ਪੋਰਟ ਵਿੱਚ ਲੱਗਣ ਵਾਲੀ ਚਾਰਜਿੰਗ ਕੇਬਲ ਦਾ ਨਮੂਨਾ ਤਿਆਰ ਕੀਤਾ ਹੈ।
ਓਐੱਮਜੀ ਨਾਮਕ ਇਹ ਨਕਲੀ ਕੇਬਲ ਬਾਹਰ ਤੋਂ ਕਿਸੇ ਹੋਰ ਚਾਰਜਿੰਗ ਕੇਬਲ ਦੀ ਤਰ੍ਹਾਂ ਦਿਸਦੀ ਹੈ ਪਰ ਇਸ ਕੇਬਲ ਰਾਹੀ ਹੈਕਰ ਕਿਸੇ ਵੀ ਡਿਵਾਈਸ ਵਿੰਚ ਵਾਇਰਸ ਆਦਿ ਟਰਾਂਸਮਿਟ ਕਰ ਸਕਦੇ ਹਨ। ਇਸ ਲਈ ਉਸ ਡਿਵਾਇਸ ਦਾ ਵਾਈ ਫਾਈ ਨੈਟਵਰਕ ਖੇਤਰ ਵਿੱਚ ਹੋਣਾ ਜ਼ਰੂਰੀ ਹੈ। ਹੈਕਰ ਚਾਰੇ ਤਾਂ ਉਸ ਡਿਵਾਈਸ ਵਿੱਚ ਨਕਲੀ ਕੇਬਲ ਦੇ ਇਸਤੇਮਾਲ ਕੀਤੇ ਜਾਣ ਦੀ ਜਾਣਕਾਰੀ ਵੀ ਮਿਟਾ ਸਕਦਾ ਹੈ।
ਇਸ ਕੇਬਲ ਰਾਹੀਂ ਕੰਪਿਊਟਰ ਜਾਂ ਸਮਾਰਟਫੋਨ ਦੀ ਸਕ੍ਰੀਨ ਨੂੰ ਲਾਕ ਕਰ ਕੇ ਉਸ ਪਾਸਵਰਡ ਵੀ ਪਤਾ ਕੀਤਾ ਜਾ ਸਕਦਾ ਹੈ। ਐੱਮਜੀ ਨੇ ਐਪਲ ਦੀ ਕੇਬਲ ਵਿੱਚ ਕੁੱਝ ਬਦਲਾਅ ਕਰ ਕੇ ਇਸ ਨਕਲੀ ਕੇਬਲ ਨੂੰ ਤਿਆਰ ਕੀਤਾ ਹੈ।