ਮੀਕਾ ਸਿੰਘ ਨੂੰ ਮੁਆਫ਼ੀ ਮੰਗਣੀ ਪਈ

0
1916

ਦਿੱਲੀ: ਬਾਲੀਵੁੱਡ ਗਾਇਕ ਮੀਕਾ ਸਿੰਘ ਪਾਕਿਸਤਾਨ ‘ਚ ਇਕ ਵਿਆਹ ਸਮਾਗਮ ਦੌਰਾਨ ਪੇਸ਼ਕਾਰੀ ਦੇਣ ਦੇ ਬਾਅਦ ਅਲੋਚਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਮੁੰਬਈ ‘ਚ ਅੱਜ ਇੰਡੀਅਨ ਸਿਨੇ ਵਰਕਰਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੀਕਾ ਸਿੰਘ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ ਕਈ ਸੰਸਥਾਵਾਂ ਮੀਕਾ ਸਿੰਘ ਖ਼ਿਲਾਫ਼ ਸੜਕ ‘ਤੇ ਉੱਤਰ ਆਈਆਂ। ਮੀਕਾ ਸਿੰਘ ‘ਤੇ ‘ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ (ਏ. ਆਈ. ਸੀ. ਡਬਲਿਊ. ਏ.) ਅਤੇ ਐਫ਼. ਡਬਲਿਊ. ਆਈ. ਸੀ. ਈ. ਨੇ ਮੀਕਾ ਸਿੰਘ ‘ਤੇ ਪਾਬੰਦੀ ਲਗਾਈ ਸੀ। ਹੁਣ ਇਸ ਮਾਮਲੇ ‘ਚ ਮੀਕਾ ਸਿੰਘ ਨੇ ਮੁਆਫ਼ੀ ਮੰਗੀ ਹੈ ਅਤੇ ਫੈਡਰੇਸ਼ਨ ਆਫ਼ ਵੈਟਰਨ ਇੰਡੀਆ ਸਿਨੇ ਇੰਪਲਾਈਸ ਨੂੰ ਪੱਤਰ ਵੀ ਲਿਖਿਆ ਹੈ। ਮੀਕਾ ਸਿੰਘ ਨੇ ਜੋ ਪੱਤਰ ਲਿਖਿਆ ਹੈ ਇਸ ‘ਚ ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਇਸ ਮਾਮਲੇ ‘ਚ ਕੋਈ ਰਾਏ ਬਣਾਉਣ ਤੋਂ ਪਹਿਲਾਂ ਇਕ ਵਾਰ ਉਨ੍ਹਾਂ ਦਾ ਪੱਖ ਵੀ ਸੁਣਿਆ ਜਾਵੇ। ਮੀਕਾ ਸਿੰਘ ਨੇ ਐਫ਼. ਡਬਲਿਊ. ਆਈ.ਸੀ.ਈ. ਦੇ ਪ੍ਰਧਾਨ ਬੀ.ਐਨ. ਤਿਵਾੜੀ ਦੀ ਇਕ ਵੀਡੀਉ ਕਲਿੱਪ ਜਾਰੀ ਕੀਤੀ ਹੈ, ਜਿਸ ‘ਚ ਉਹ ਕਹਿ ਰਹੇ ਹਨ ਕਿ ਸੰਗਠਨ ਨੂੰ ਮੀਕਾ ਸਿੰਘ ਦਾ ਪੱਤਰ ਮਿਲਿਆ ਹੈ। ਫ਼ਿਲਮ ਬਾਡੀ ਨੇ ਮੀਕਾ ਸਿੰਘ ਨੂੰ ਚਰਚਾ ਲਈ ਬੁਲਾਵਾ ਭੇਜਿਆ ਹੈ। ਵੀਡੀਉ ‘ਚ ਕਿਹਾ ਗਿਆ ਕਿ ਮੀਕਾ ਸਿੰਘ ਨੇ ਪੱਤਰ ‘ਚ ਕਿਹਾ ਹੈ ਕਿ ਉਹ ਸਾਰੀਆਂ ਚੀਜ਼ਾਂ ਲਈ ਸਹਿਮਤ ਹੋਣ ਲਈ ਤਿਆਰ ਹੈ, ਜੋ ਸੰਸਥਾ ਫ਼ੈਸਲਾ ਕਰਦੀ ਹੈ। ਆਪਣੇ ਪੱਤਰ ‘ਚ ਮੀਕਾ ਨੇ ਕਿਹਾ ਕਿ ਜੇਕਰ ਮੈਂ ਕੁਝ ਗਲਤ ਕੀਤਾ ਹੈ ਤਾਂ ਮੈਂ ਦੇਸ਼ ਤੋਂ ਮੁਆਫ਼ੀ ਮੰਗਣ ਲਈ ਤਿਆਰ ਹਾਂ। ਬੀ.ਐਨ. ਤਿਵਾੜੀ ਨੇ ਦੱਸਿਆ ਕਿ ੨੦ ਅਗਸਤ ਨੂੰ ਮੀਕਾ ਸਿੰਘ ਨਾਲ ਮੁਲਾਕਾਤ ਕਰਾਂਗੇ।