
ਓਲੰਪਿਕ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ।ਮੀਰਾਬਾਈ ਚਾਨੂ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ 200 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਦੌਰਾਨ ਚੀਨ ਦੇ ਵੇਟਲਿਫਟਰ ਜਿਆਂਗ ਹੁਈਹੁਆ ਨੇ 206 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ ਹੈ। ਦੂਜੇ ਪਾਸੇ ਚੀਨ ਦੀ ਇਕ ਹੋਰ ਵੇਟਲਿਫਟਰ ਹੋਊ ਝੀਹੂਈ ਨੇ 198 ਕਿਲੋ ਭਾਰ ਚੁੱਕ ਕੇ ਪੋਡੀਅਮ ‘ਤੇ ਜਗ੍ਹਾ ਬਣਾਈ। ਝੀਹੂਈ 49 ਕਿਲੋਗ੍ਰਾਮ ਵਰਗ ਵਿੱਚ ਓਲੰਪਿਕ ਚੈਂਪੀਅਨ ਹੈ। ਉਸਨੇ ਟੋਕੀਓ ਓਲੰਪਿਕ ਵਿੱਚ 49 ਕਿਲੋ ਵਰਗ ਵਿੱਚ ਸੋਨ ਤਗਮਾ ਜਿੱਤਿਆ ਸੀ।