ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀਆਂ ਟਿੱਪਣੀਆਂ ਨੂੰ ਰੱਦ ਕਰ ਦਿੱਤਾ ਕਿ ਕੈਨੇਡਾ ਲੋਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਵਿੱਚ ਢਿੱਲ ਵਰਤਦਾ ਹੈ। ਮਿਲਰ ਨੇ ਕਿਹਾ ਕਿ ਅਧਿਕਾਰੀ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਵਿਚ ਦਾਖਲ ਹੋਣ ਵਾਲਿਆਂ ਦੇ ਰਿਕਾਰਡ ਦੀ ਜਾਂਚ ਕਰਦੇ ਹਨ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ‘ਅਸੀਂ ਉਨ੍ਹਾਂ (ਕੈਨੇਡੀਅਨ ਅਧਿਕਾਰੀਆਂ) ਨੂੰ ਕਈ ਵਾਰ ਕਿਹਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਵੀਜ਼ਾ, ਮਾਨਤਾ ਜਾਂ ਰਾਜਨੀਤਿਕ ਖੇਤਰ ‘ਚ ਜਗ੍ਹਾ ਨਾ ਦੇਣ ਜੋ ਉਨ੍ਹਾਂ (ਕੈਨੇਡਾ), ਸਾਡੇ ਲਈ ਚੰਗੇ ਨਹੀਂ ਹਨ। ਇਸ ਨਾਲ ਸਬੰਧਾਂ ’ਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਪਰ ਕੈਨੇਡਾ ਸਰਕਾਰ ਨੇ ਕੁੱਝ ਨਹੀਂ ਕੀਤਾ।’ ਮਿਲਰ ਨੇ ਕਿਹਾ, ‘ਅਸੀਂ ਢਿੱਲ ਨਹੀਂ ਵਰਤਦੇ ਅਤੇ ਭਾਰਤੀ ਵਿਦੇਸ਼ ਮੰਤਰੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ।’ ਕੈਨੇਡਾ ਵਿਦਿਆਰਥੀ ਵੀਜ਼ੇ ‘ਤੇ ਦੇਸ਼ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕਰਦਾ ਹੈ।