ਮੈਨੀਟੋਬਾ ਪ੍ਰੋਵਿੰਜ਼ੀਅਲ ਚੋਣਾਂ ਵਿੱਚ ਦੋ ਪੰਜਾਬੀ ਜੇਤੂ

0
1127

ਸਰੀ: ਮੈਨੀਟੋਬਾ ਪ੍ਰੋਵਿੰਸ਼ੀਅਲ ਚੋਣਾਂ ਦੌਰਾਨ ਮੈਪਲ ਹਲਕੇ ਤੋਂ ਮਿੰਟੂ ਸੰਧੂ ਅਤੇ ਬਰੋਅ ਹਲਕੇ ਤੋਂ ਦਿਲਜੀਤ ਬਰਾੜ ਐੱਮਐੱਲਏ ਚੁਣੇ ਗਏ ਹਨ। ਪੰਜਾਬੀ ਮੂਲ ਦੇ ਦੋਵੇæ ਆਗੂ ਐੱਨਡੀਪੀ ਵੱਲੋਂ ਜਿੱਤੇ ਹਨ। ਵਿਨੀਪੈਗ ਤੋਂ ਪਹਿਲੀ ਵਾਰ ਡਾ. ਗੁਲਜ਼ਾਰ ਸਿੰਘ ਚੀਮਾ ਵਿਧਾਇਕ ਬਣੇ ਸਨ। ਉਨ੍ਹਾਂ ਤੋਂ ਬਾਅਦ ਮਹਿੰਦਰ ਸਰਾਂ ਵਿਧਾਇਕ ਬਣੇ ਪਰ ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿਧਾਇਕਾਂ ਦੀ ਗਿਣਤੀ ਦੋ ਹੋਈ ਹੈ। ੯ ਪੰਜਾਬੀ ਇਨ੍ਹਾਂ ਚੋਣਾਂ ਵਿੱਚ ਨਿਤਰੇ ਸਨ, ਜਿਨ੍ਹਾਂ ਵਿੱਚੋਂ ਦੋ ਜੇਤੂ ਰਹੇ। ਪੰਜਾਬੀ ਸਾਹਿਤ ਅਕਾਦਮੀ ਦੇ ਮੈਂਬਰ ਮੰਗਲ ਸਿੰਘ ਬਰਾੜ ਅਤੇ ਅਮਰਜੀਤ ਕੌਰ ਦੇ ਗ੍ਰਹਿ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗਚੜ੍ਹੀ ਵਿਖੇ ਜਨਮੇ ਬਰਾੜ ਨੇ ਸਰੀ ਤੋਂ ਸਾਹਿਤਕਾਰੀ ਤੇ ਪੱਤਰਕਾਰੀ ਦਾ ਸਫ਼ਰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਪਿੰਡ ਦੇ ਸਕੂਲ ਵਿੱਚ ਛੇਵੀ ਜਮਾਤ ਤੱਕ ਪੜ੍ਹਾਈ ਕਰਨ ਉਪਰੰਤ ੧੦ਵੀਂ ਰੁਪਾਣਾ ਦੇ ਸਰਕਾਰੀ ਸਕੂਲ ਤੋਂ ਕੀਤੀ। ਡੀਏਵੀ ਚੰਡੀਗੜ੍ਹ ਤੋਂ ੧੨ਵੀਂ ਕਰਨ ਉਪਰੰਤ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚਲੇ ਗਏ, ਜਿੱਥੇ ਉਨ੍ਹਾਂ ਬੀਐੱਸਸੀ ਐਗਰੀਕਲਚਰ ਵਿੱਚ ਕਰਨ ਉਪਰੰਤ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਕੀਤੀ।
ਉਨ੍ਹਾਂ ਦਾ ਭੂਮੀ ਵਿਗਿਆਨ ਨਵਨੀਤ ਕੌਰ ਨਾਲ ਵਿਆਹ ਹੋਇਆ। ਪੀਏਯੂ ਵਿਖੇ ਉਹ ਕਈ ਸਾਲ ਸਰਬੋਤਮ ਕਵੀ ਤੇ ਸਰਬੋਤਮ ਅਦਾਕਾਰ ਵੀ ਰਹੇ। ੨੦੧੪ ਵਿੱਚ ਵਿਨੀਪੈੱਗ ਜਾ ਕੇ ਬਰਾੜ ਨੇ ਖੇਤੀਬਾੜੀ ਖੇਤਰ ਵਿੱਚ ਮੈਨੀਟੋਬਾ ਖੇਤੀਬਾੜੀ ਵਿਭਾਗ ਵਿੱਚ ੨੦੧੪ ਤੋਂ ੨੦੧੮ ਤੱਕ ਵਧੀਆ ਸੇਵਾਵਾਂ ਨਿਭਾਈਆਂ। ਉਨ੍ਹਾਂ ਯੂਨੀਵਰਸਿਟੀ ਆਫ ਮੈਨੀਟੋਬਾ ਨਾਲ ਮਿਲ ਕੇ ਬਾਬਾ ਨਾਨਕ ਸਕਾਲਰਸ਼ਿਪ ਫਾਰ ਮਾਸਟਰਜ਼ ਆਫ ਹਿਊਮਨ ਰਾਈਟਸ ਪ੍ਰੋਗਰਾਮ ਲਈ ਵੱਡਾ ਯੋਗਦਾਨ ਪਾਇਆ।