ਲਿਬਰਲਾਂ ਦੀ ਜਿੱਤ ਨਾਲ ਪੰਜਾਬ ਬਾਗੋ-ਬਾਗ

0
1028

ਕੈਨੇਡਾ ਦੀਆਂ ਸੰਸਦੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੁੜ ਜਿੱਤਣ ਤੇ ਪੰਜਾਬ ਦੇ ਪਿੰਡਾਂ ਵਿੱਚ ਜਸ਼ਨ ਮਾਏ ਜਾ ਰਹੇ ਹਨ। ਟਰੂਡੋ ਦੀ ਇਮੀਗ੍ਰੇਸ਼ਨ ਪਾਲਿਸੀ ਖ਼ਾਸ ਕਰਕੇ ਪੰਜਾਬੀਆਂ ਲਈ ਧਰਵਾਸ ਵਾਲੀ ਰਹਿਣ ਕਰਕੇ ਅਤੇ ਹਜ਼ਾਰਾਂ ਨੌਜਵਾਨਾਂ ਦੇ ਕੈਨੇਡਾ ਜਾਣ ਲਈ ਆਈਲੈੱਟਸ ਦੇ ਚੋਣ ਨਤੀਜੇ ਪੇਂਡੂ ਸੱਥਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਜਿਉ-ਜਿਉ ਚੋਣ ਨਤੀਜੇ ਆਏ, ਆਈਲੈਟਸ ਸੈਂਟਰਾਂ ਵਿੱਚ ਪੜਦੇ ਵਿਦਿਆਰਥੀਆਂ ਦੇ ਚਿਹਰਿਆਂ ਤੇ ਰੌਣਕ ਵਧਦੀ ਗਈ। ਨਿਊ ਡੈਮੋਕ੍ਰੈਟਿਕ ਪਾਰਟੀ ਦੇ ਜਗਮੀਤ ਸਿੰਘ ਦੇ ਜੱਦੀ ਪਿੰਡ ਠੀਕਰੀਵਾਲਾ ਦੇ ਬਾਸ਼ਿੰਦਿਆਂ ਦਾ ਕਹਿਣਾ ਹੈ ਕਿ ਜੇ ਜਗਮੀਤ ਨੂੰ ਕੋਈ ਵੱਡਾ ਅਹੁੱਦਾ ਮਿਲਦਾ ਹੈ ਤਾਂ ਉਹ ਪਿੰਡ ‘ਚ ਦੀਪਮਾਲਾ ਕਰਨਗੇ। ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਵਿਕਾਸ ਰਾਠੀ ਨੇ ਕਿਹਾ ਕਿ ਕੈਨੇਡਾ ਦੇ ਚੋਣ ਨਤੀਜੇ ਵਕਤੀ ਤੌਰ ਤੇ ਪੰਜਾਬੀਆਂ ਨੂੰ ਰਾਹਤ ਦੇਣ ਵਾਲੇ ਹਨ ਕਿਉਕਿ ਇਸ ਵੇਲੇ ਪੰਜਾਬੀ ਵਿੱਚੋਂ ਵੱਡੇ ਪੱਧਰ ਤੇ ਪਰਵਾਸ ਹੋ ਰਿਹਾ ਹੈ। ਸੀਨੀਅਰ ਸਿਟੀਜ਼ਨ ਹਰਜੱਸ ਸਿੰਘ ਭੁੱਲਰ ਨੇ ਕਿਹਾ ਕਿ ਚੋਣਾਂ ਕਰਕੇ ਪੰਜਾਬੀ ਮਾਪਿਆਂ ਦੇ ਸਾਹ ਰੁਕੇ ਹੋਏ ਸਨ ਅਤੇ ਟਰੂਡੋ ਦੇ ਮੁੜ ਆਉਣ ਨਾਲ ਮਾਪਿਆਂ ਦੀਆਂ ਆਸਾਂ ਨੂੰ ਬੂਰ ਪਿਆ ਹੈ। ਈ-ਸਕੂਲ ਬਠਿੰਡਾ ਦੇ ਮਾਲਕ ਰੁਪਿੰਦਰ ਸਿੰਘ ਸਰਸੂਆ ਨੇ ਆਖਿਆ ਕਿ ਸਟੱਡੀ ਵੀਜ਼ੇ ਤੇ ਜਾਣ ਵਾਲੇ ਵਿਦਿਆਰਥੀ ਐਤਕੀਂ ਕੈਨੇਡਾ ਚੋਣਾਂ ਨਾਲ ਨੇੜਿਓ ਜੁੜੇ ਰਹੇ। ਵਿਦਿਆਰਥੀਆਂ ਲਈ ਟਰੂਡੋ ਦੀ ਵਾਪਸੀ ਖੁਸ਼ੀ ਵਾਲੀ ਖ਼ਬਰ ਹੈ। ਦੁਆਬੇ ਮਗਰੋਂ ਬਠਿੰਡਾ ਖਿੱਤੇ ਵਿੱਚ ਪ੍ਰਵਾਸ ਪ੍ਰਤੀ ਖਿੱਚ ਵਧੀ ਹੈ। ਪਹਿਲੀ ਦਫ਼ਾ ਹੇ ਕਿ ਮਲਵਦੀ ਲੋਕਾਂ ਨੇ ਕੈਨੇਡਾ ਚੋਣਾਂ ਦੇ ਨਤੀਜਿਆਂ ਵਿੱਚ ਰੁਚੀ ਦਿਖਾਈ
ਹੈ।
ਮਲੂਕ ਪਿੰਡ ਦੇ ਨੌਜਵਾਨ ਪ੍ਰਿਤਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਟਰੂਡੋ ਦੀ ਵਾਪਸੀ ਤੇ ਅੱਜ ਉਨਾਂ ਨੇ ਜਸ਼ਨ ਮਨਾਏ ਅਤੇ ਸਭਨਾਂ ਦੋਸਤਾਂ ਨੇ ਇਕ ਦੂਸਰੇ ਦਾ ਮੂੰਹ ਮਿੱਠਾ ਕਰਾਇਆ। ਪਿੰਡ ਚਾਉਕੇ ਸਕੂਲ ਦੇ ਅਧਿਆਪਕ ਗੁਰਪਾਲ ਸਿੰਘ ਨੇ ਦੱਸਿਆ ਕਿ ਬਾਰਵੀਂ ਵਿੱਚ ਪੜਦੇ ਬੱਚਿਆਂ ਵਿੱਚ ਵੀ ਐਤਕੀ ਕੈਨੇਡਾ ਦੇ ਚੋਣ ਨਤੀਜਿਆਂ ਬਾਰੇ ਦਿਲਚਸਪੀ ਬਣੀ ਹੋਈ ਸੀ।