ਲੇਡੀ ਗਾਗਾ ਦੇ ਕੁੱਤੇ ਚੋਰੀ ਕਰਨ ਵਾਲੇ ਨੂੰ 21 ਸਾਲ ਦੀ ਕੈਦ

0
401

ਲਾਸ ਏਂਜਲਸ: ਪੌਪ ਸਟਾਰ ਲੇਡੀ ਗਾਗਾ ਦੇ ਕੁੱਤੇ ਘੁਮਾਉਣ ਵਾਲੇ ਨੂੰ ਗੋਲੀ ਮਾਰ ਕੇ ਜ਼ਖਮੀ ਕਰਕੇ ਉਸ ਦੇ ਦੋ ਫਰੈਂਚ ਬੁਲਡੌਗ ਚੋਰੀ ਕਰ ਲਏ ਗਏ ਸਨ। ਇਸ ਮਾਮਲੇ ਵਿਚ ਦੋਸ਼ੀ ਨੂੰ 21 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕੁੱਤਿਆਂ ਦੀ ਮਾਲਕ ਲੇਡੀ ਗਾਗਾ ਹੋਣ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਅਨੁਸਾਰ ਫਰੈਂਚ ਬੁਲਡੌਗ ਨਸਲ ਦਾ ਕੁੱਤਾ ਹਜ਼ਾਰਾਂ ਡਾਲਰਾਂ ਵਿੱਚ ਵਿਕ ਸਕਦਾ ਹੈ। ਚੋਰਾਂ ਨੇ ਡਾਲਰ ਕਮਾਉਣ ਲਈ ਹੀ ਕੁੱਤੇ ਚੋਰੀ ਕੀਤੇ।