ਖੋਜ ਮੁਤਾਬਿਕ ਦੁਨੀਆ ਦੇ ੮੭ ਫੀਸਦੀ ਬੱਚੇ ਮੋਬਾਇਲ ਤੇ ਨਿਰਧਾਰਤ ਸਮੇਂ ਤੋਂ ਬਹੁਤ ਜ਼ਿਆਦਾ ਸਮਾਂ ਗੁਜ਼ਾਰ ਰਹੇ ਹਨ। ੧੨ ਮਹੀਨਿਆਂ ਤੱਕ ਦੇ ਬੱਚੇ ਵੀ ਮੋਬਾਈਲ ਜਾਂ ਟੀਵੀ ਰੋਜ਼ਾਨਾ ੫੩ ਮਿੰਟ ਗੁਜ਼ਾਰ ਰਹੇ ਹਨ।
ਉਮਰ ਵੱਧਣ ਦੇ ਨਾਲ-ਨਾਲ ੩ ਸਾਲ ਦੀ ਉਮਰ ਤੱਕ ਪਹੁੰਚਣ ‘ਤੇ ਇਹ ਸਮਾਂ ਵੱਧ ਕੇ ੧੫੦ ਮਿੰਟ ਰੋਜ਼ਾਨਾ ਹੋ ਜਾਂਦਾ ਹੈ।
ਵਿਸ਼ਵ ਸਿਹਤ ਸੰਸਥਾ ਅਨੁਸਾਰ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿਨ ਵਿੱਚ ਟੀਵੀ ਜਾਂ ਮੋਬਾਈਲ ਤੇ ਬਿਲਕੁਲ ਕੋਈ ਸਮਾਂ ਨਹੀਂ ਗੁਜ਼ਾਰਨਾ ਚਾਹੀਦਾ ਹੈ ਅਤੇ ੫ ਸਾਲ ਦੀ ਉਮਰ ਤੋਂ ਘੱਟ ਵਾਲੇ ਬੱਚਿਆਂ ਨੂੰ ਰੋਜ਼ਾਨਾ ਇੱਕ ਘੰਟਾ ਸਮਾਂ ਇਨ੍ਹਾਂ ਤੇ ਨਹੀਂ ਲਾਉਂਣਾ ਚਾਹੀਦਾ।