ਡੇਰਾ ਬਾਬਾ ਨਾਨਕ: ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਸ਼ਮੀਰ ਮੁੱਦੇ ‘ਤੇ ਦੋਵਾਂ ਮੁਲਕਾਂ ਵਿੱਚ ਜਾਰੀ ਤਲਖੀ ਨੂੰ ਲਾਂਭੇ ਰੱਖਦਿਆਂ ਕਰਤਾਰਪੁਰ ਲਾਂਘੇ ਲਈ ਸਮਝੌਤੇ ‘ਤੇ ਸਹੀ ਪਾ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ਸਮਝੌਤੇ ਤਹਿਤ ਭਾਰਤੀ ਸਿੱਖ ਸ਼ਰਧਾਲੂ ਬਿਨਾਂ ਵੀਜ਼ੇ ਤੋਂ ਲਾਂਘੇ ਰਾਹੀਂ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਤੋਂ ਮਹਿਜ਼ ਚਾਰ ਕਿਲੋਮੀਟਰ ਦੀ ਦੂਰੀ ‘ਤੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਣਗੇ। ਦੋਵਾਂ ਮੁਲਕਾਂ ਦੇ ਅਧਿਕਾਰੀਆਂ ਨੇ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ‘ਤੇ ਪਾਕਿਸਤਾਨ ਨੇ ਸ਼ਰਧਾਲੂਆਂ ਤੋਂ ਸੇਵਾ ਫੀਸ ਵਜੋਂ ੨੦ ਅਮਰੀਕੀ ਡਾਲਰ ਵਸੂਲਣ ਦੀ ਆਪਣੀ ਅੜੀ ਬਰਕਰਾਰ ਰੱਖੀ। ਸਮਝੌਤੇ ਤਹਿਤ ਹਰ ਸ਼ਰਧਾਲੂ ਨੂੰ ਹੁਣ ਇਹ ਫੀਸ ਤਾਰਨੀ ਹੋਵੇਗੀ। ਭਾਰਤੀ ਸ਼ਰਧਾਲੂ ੧੦ ਨਵੰਬਰ ਤੋਂ ਗੁਰਦਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਦੇ ਮੁੱਢਲੇ ਦਿਨਾਂ ਦੌਰਾਨ ਸ਼ਰਧਾਲੂ ਅਸਥਾਈ ਪੁਲ/ਆਮ ਰਸਤੇ ਰਾਹੀਂ ਪਹਿਲਾਂ ਪਾਕਿਸਤਾਨ ਦੀ ਇੰਟੇਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਤੱਕ ਪਹੁੰਚ ਕਰਨਗੇ। ਸਥਾਈ ਪੁਲ ਬਣਨ ਮਗਰੋਂ ਸ਼ਰਧਾਲੂ ਉਸ ਉੁਪਰੋਂ ਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ।
ਆਨਲਾਈਨ ਰਜਿਸਟਰੇਸ਼ਨ ਸ਼ੁਰੂ
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਹੋ ਗਿਆ। ਸਮਝੌਤੇ ਸਬੰਧੀ ਸ਼ਰਤਾਂ ‘ਤੇ ਸਹੀ ਪੈਣ ਮਗਰੋਂ ਆਨਲਾਈਨ ਪੋਰਟਲ ਪਰaਕaਸਹਪੁਰਬ੫੫੦.ਮਹa.ਗੋਵ.ਨਿ ਚਾਲੂ ਹੋ ਗਿਆ ਹੈ। ਚਾਹਵਾਨ ਸ਼ਰਧਾਲੂ ਇਸ ਆਨਲਾਈਨ ਪੋਰਟਲ ‘ਤੇ ਰਜਿਸਟਰੇਸ਼ਨ ਕਰਵਾਉਣ ਮਗਰੋਂ ਆਪਣੀ ਮਰਜ਼ੀ ਮੁਤਾਬਕ ਯਾਤਰਾ ਦਾ ਦਿਨ ਚੁਣ ਸਕਦੇ ਹਨ। ਯਾਤਰੂਆਂ ਨੂੰ ਰਜਿਸਟਰੇਸ਼ਨ ਦੀ ਪੁਸ਼ਟੀ ਸਬੰਧੀ ਐੱਸਐੱਮਐੱਸ ਤੇ ਈਮੇਲ ਜ਼ਰੀਏ ਯਾਤਰਾ ਦੇ ਦਿਨ ਤੋਂ ਤਿੰਨ-ਚਾਰ ਦਿਨ ਪਹਿਲਾਂ ਸੂਚਿਤ ਕੀਤਾ ਜਾਵੇਗਾ। ਸ਼ਰਧਾਲੂ ਮਗਰੋਂ ਇਲੈਕਟ੍ਰੌਨਿਕ ਯਾਤਰਾ ਆਥੋਰਾਈਜ਼ੇਸ਼ਨ ਦਸਤਾਵੇਜ਼ ਜੈਨਰੇਟ ਕਰ ਸਕਣਗੇ। ਯਾਤਰੂਆਂ ਲਈ ਮੁਸਾਫ਼ਰ ਟਰਮੀਨਲ ਬਿਲਡਿੰਗ ਵਿੱਚ ਪਹੁੰਚਣ ਮੌਕੇ ਆਪਣੇ ਪਾਸਪੋਰਟ ਦੇ ਨਾਲ ਇਹ ਇਲੈਕਟ੍ਰੋਨਿਕ ਆਥੋਰਾਈਜ਼ੇਸ਼ਨ ਵਿਖਾਉਣੀ ਲਾਜ਼ਮੀ ਹੋਵੇਗੀ।
੫੫੫ ਕਰੋੜ ਰੁਪਏ
ਦੀ ਕਮਾਈ ਹੋਵੇਗੀ
ਪਾਕਿਸਤਾਨ ਨੂੰ ਭਾਰਤੀ ਸ਼ਰਧਾਲੂਆਂ ਤੋਂ ਸੇਵਾ ਫੀਸ ਦੇ ਰੂਪ ਵਿੱਚ ਵਸੂਲੇ ਜਾਣ ਵਾਲੇ ੨੦ ਅਮਰੀਕੀ ਡਾਲਰ (ਪ੍ਰਤੀ ਸ਼ਰਧਾਲੂ) ਨਾਲ ਸਾਲਾਨਾ ੫੫੫ ਕਰੋੜ ਰੁਪਏ ਦੀ ਕਮਾਈ ਹੋਵੇਗੀ। ਵੱਡੇ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਲਈ ਇਹ ਰਾਸ਼ੀ ਵਿਦੇਸ਼ ਕਰੰਸੀ ਪੈਦਾ ਕਰਨ ਦਾ ਵੱਡਾ ਵਸੀਲਾ ਹੋਵੇਗੀ। ਕਰਤਾਰਪੁਰ ਲਾਂਘੇ ਰਾਹੀਂ ਰੋਜ਼ਾਨਾ ੫੦੦੦ ਸ਼ਰਧਾਲੂ ਪਾਕਿਸਤਾਨ ਜਾਣਗੇ। ਇਸ ਲਿਹਾਜ਼ ਨਾਲ ਪਾਕਿਸਤਾਨ ਨੂੰ ਰੋਜ਼ਾਨਾ ਇਕ ਲੱਖ ਅਮਰੀਕੀ ਡਾਲਰ ਭਾਵ ਲਗਪਗ ਭਾਰਤੀ ਕਰੰਸੀ ਮੁਤਾਬਕ ੭੧ ਲੱਖ ਰੁਪਏ ਦੀ ਕਮਾਈ
ਹੋਵੇਗੀ।