ਖਾਣ-ਪੀਣ ਵਿੱਚ ਜਪਾਨ ਦੇ ਰੈਸਟੋਰੈਂਟ ਚੋਟੀ ‘ਤੇ

0
1976

ਦੁਨੀਆ ਵਿੱਚ ਖਾਣ-ਪੀਣ ਦੇ ਸਰਵਉੱਚ ਸਥਾਨਾਂ ਦੀ ਸੂਚੀ ਦੀ ਲਿਸਟ ਰੈਕਿੰਗ ਵਿੱਚ ਕੋਟੀ ਸਥਾਨ ਜਪਾਨ ਦੇ ਦੋ ਰੈਸਟੋਰੈਂਟਾਂ ਨੇ ਪਾਇਆ ਹੈ।
ਇਸ ਸੂਚੀ ਵਿੱਚ ਦੂਸਰੇ ਸਥਾਨ ਤੇ ਜਪਾਨ ਦਾ ਹੀ ਇੱਕ ਰੈਸਟੋਰੈਂਟ ਹੈ।
ਯੋਸੂਕੇ ਸੁਗਾ ਦਾ ਰੈਸਟੋਰੈਂਟ ਸੁਗਾਲਾਬੋ ਬਹੁਤ ਛੋਟਾ ਹੈ। ਇਸ ਵਿੱਚ ਸਿਰਫ ੨੦ ਟੇਬਲ ਹਨ ਅਤੇ ਇਸ ਨੂੰ ਮਿਸ਼ੇਲਿਨ ਸਟਾਰ ਵੀ ਪ੍ਰਾਪਤ ਨਹੀਂ ਹੈ ਪਰ ਫਰਾਂਸ ਦੀ ਜਿਸ ਸੂਚੀ ਵਿਚ ਚੋਟੀ ਤੇ
ਹੈ।
ਪਹਿਲੇ ਸਥਾਨ ਤੇ ਪੈਰਿਸ ਦਾ ਗਾਯ ਸੇਵਾਯ ਅਤੇ ਨਿਊਯਾਰਕ ਦਾ ਲੇ ਬਰਨਾਰਡਿਨ ਹੈ।
ਸ਼ੈਫ ਸੇਈਡੀ ਯਾਮਾਮੋਟੋ ਦਾ ਜਾਪਾਨ ਦੀ ਰਾਜਧਾਨੀ ਵਿੱਚ ਸਥਿਤ ਰੇਯੁਜਿਨ ਰੈਸਟੋਰੈਂਟ ਇਸ ਸੂਚੀ ਵਿੱਚ ੩੦ਵੇਂ ਸਥਾਨ ਤੋਂ ਪਹਿਲੇ ਸਥਾਨ ਤੇ ਪਹੁੰਚ ਗਿਆ ਹੈ। ਇਹ ਰੈਸਟੋਰੈਂਟ ਰੋਜ਼ ਨਵੇਂ ਪ੍ਰਯੋਗ ਲਈ ਮਸ਼ਹੂਰ ਹੈ।
ਦੂਸਰੇ ਸਥਾਨ ਤੇ ਕੁੱਲ ਸੱਤ ਰੈਸਟੋਰੈਂਟ ਹਨ। ਸੁਗਾਲਾਬੋ ਦੀ ਤਰੱਕੀ ਹੈਰਾਨ ਕਰਨ ਵਾਲੀ ਹੈ, ਜਿਸਦਾ ਨਾਂ ਪਿੱਛਲੇ ਸਾਲ ਤੱਕ ਲਿਸਟ ਸੂਚੀ ਵਿਚ ਚੋਟੀ ੧੦੦੦ ਰੈਸਟੋਰੈਂਟ ਵਿੱਚ ਕਿਤੇ ਨਹੀਂ ਸੀ।