ਤਕਨੀਕ ‘ਚ ਦੁਨੀਆ ਦਾ ਪਹਿਲਾ ਦੇਸ਼, ਫਿਰ ਵੀ ਅਖਵਾਉਂਦਾ ਹੈ ਬਜ਼ੁਰਗਾਂ ਦਾ ਦੇਸ਼

0
2238

ਤਕਨੀਕ ਦੇ ਖੇਤਰ ਵਿਚ ਜਪਾਨ ਏਸ਼ੀਆ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਪਰ ਇੰਨਾ ਸੱਭ ਕੁਝ ਹੋਣ ਦੇ ਬਾਵਜੂਦ ਵੀ ਇਹ ਬਜ਼ੁਰਗਾਂ ਦਾ ਦੇਸ਼ ਅਖਵਾਉਂਦਾ ਹੈ। ਸਰਕਾਰ ਲਈ ਇਹ ਸੱਚ ਇਸ ਲਈ ਡਰਾਉਣਾ ਹੈ ਕਿਉਂਕਿ ਜਪਾਨ ਵਿਚ ਲਗਭਗ 30 ਫ਼ੀ ਸਦੀ ਅਬਾਦੀ 65 ਸਾਲ ਤੋਂ ਘੱਟ ਉਮਰ ਦੀ ਹੈ। ਇਹੀ ਹਾਲ ਰਿਹਾ ਤਾਂ 2050 ਤੱਕ ਇਥੇ 65 ਸਾਲ ਦੀ ਉਮਰ ਵਾਲੇ ਲੋਕਾਂ ਦੀ ਅਬਾਦੀ ਦਾ ਲਗਭਗ 40 ਫ਼ੀ ਸਸਦੀ ਹੋਵੇਗਾ। ਸੰਯੁਕਤ ਰਾਸ਼ਟਰ ਮੁਤਾਬਕ 1 ਜੁਲਾਈ 2018 ਨੂੰ ਜਪਾਨ ਦੀ ਅਬਾਦੀ 127,185,332 ਸੀ।
ਇਹੀ ਕਾਰਨ ਹੈ ਕਿ ਇਸ ਨੂੰ ਬਜ਼ੁਰਗਾਂ ਦਾ ਦੇਸ਼ ਕਿਹਾ ਜਾਂਦਾ ਹੈ। ਜਪਾਨ ਦੇ ਲੋਕਾਂ ਦੀ ਔਸਤ ਉਮਰ 82 ਸਾਲ ਹੈ ਜੋ ਕਿ ਪੂਰੀ ਦੁਨੀਆ ਵਿਚ ਸੱਭ ਤੋਂ ਵੱਧ ਹੈ। ਜਪਾਨ ਦੀ ਪਛਾਣ ਕੰਮਕਾਜੀ ਦੇਸ਼ ਦੇ ਤੌਰ ‘ਤੇ ਵੀ ਹੈ। ਇਥੇ ਲੋਕ ਅਪਣੇ ਕੰਮ ‘ਤੇ ਹੀ ਦਿਨ ਦਾ ਸੱਭ ਤੋਂ ਵੱਧ ਸਮਾਂ ਬਿਤਾਉਂਦੇ ਹਨ। ਪਿਛਲੇ ਸਾਲ ਜ਼ਾਰੀ ਹੋਈ ਇਕ ਰੀਪੋਰਟ ਮੁਤਾਬਕ ਜਪਾਨ ਦੇ ਲੋਕ ਆਪਸ ਵਿਚ ਸਬੰਧ ਬਣਾਉਣ ਵਿਚ ਵਿਸ਼ਵਾਸ ਨਹੀਂ ਕਰਦੇ। ਸਰਕਾਰ ਦੇਸ਼ ਦੀ ਅਬਾਦੀ ਵਧਾਉਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਵੀ ਬਣਾਉਂਦੀ ਹੈ। ਇਥੇ ਪਹਿਲਾ ਬੱਚਾ ਹੋਣ ‘ਤੇ ਮਾਂ-ਬਾਪ ਨੂੰ ਪੌਣੇ ਦੋ ਲੱਖ ਰੁਪਏ, ਦੂਜਾ ਬੱਚਾ ਪੈਦਾ ਹੋਣ ‘ਤੇ 3 ਲੱਖ ਰੁਪਏ ਅਤੇ ਚੌਥਾ ਬੱਚਾ ਹੋਣ ‘ਤੇ 7 ਲੱਖ ਰੁਪਏ ਦਾ ਨਗਦ ਇਨਾਮ ਦਿੰਦੀ ਹੈ। ਜਾਪਾਨ ਦੀ ਜਨਮ ਦਰ ਸਿਰਫ 1.46 ਹੈ ਜੋ ਕਿ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਇਕ ਹੈਰਾਨ ਕਰ ਦੇਣ ਵਾਲਾ ਤੱਥ ਇਹ ਵੀ ਹੈ ਕਿ ਇਹ ਦੁਨੀਆ ਦਾ ਅਜਿਹਾ ਸੱਭ ਤੋਂ ਵੱਡਾ ਦੇਸ਼ ਹੈ ਜਿਥੇ ਖ਼ੁਦਕੁਸ਼ੀ ਕਰਨ ਦੀ ਦਰ ਸੱਭ ਤੋਂ ਵੱਧ ਹੈ। ਇਸ ਵਿਚ ਵੀ 30 ਸਾਲ ਦੀ ਉਮਰ ਵਾਲਿਆਂ ਦੀ ਗਿਣਤੀ ਸੱਭ ਤੋਂ ਜਿਆਦਾ ਹੈ। ਇਹ ਤੱਥ ਨੈਸ਼ਨਲ ਪਾਲਿਸੀ ਏਜੰਸੀ ਵੱਲੋਂ ਦਰਸਾਏ ਗਏ ਹਨ। ਰੀਪੋਰਟ ਦੀ ਮੰਨੀ ਜਾਵੇ ਤਾਂ ਜਪਾਨ ਵਿਚ ਹਰ 15 ਮਿੰਟ ‘ਤੇ ਇਕ ਵਿਅਕਤੀ ਖ਼ੁਦਕੁਸ਼ੀ ਕਰਦਾ ਹੈ।