ਸਰੀ: ਦੇਸ਼ ਦੀ ੪੩ਵੀਂ ਸੰਸਦ ਦਾ ਅੱਜ ਪਹਿਲਾ ਇਜਲਾਸ ਸ਼ੁਰੂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਸ ਟਰੂਡੋ, ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਅਰ ਤੇ ਹੋਰਾਂ ਨੂੰ ਪ੍ਰੰਪਰਾ ਅਨੁਸਾਰ ਘੜੀਸ ਕੇ ਸਪੀਕਰ ਦੀ ਕੁਰਸੀ ਤੱਕ ਪਹੁੰਚਾਉਂਣਗੇ।
ਵਿਰੋਧੀ ਧਿਰਾਂ ਵੱਲੋਂ ਘੱਟ ਗਿਣਤੀ ਸਰਕਾਰ ਨੂੰ ਘੇਰਣ ਦੀ ਰਣਨੀਤੀ ਬਣਾ ਲਈ ਗਈ ਹੈ। ਜਗਮੀਤ ਸਿੰਘ ਨੇ ਕਿਹਾ ਹੈ ਜਸਟਿਨ ਟਰੂਡੋ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਐੱਨਡੀਪੀ ਦਾ ਸਮਰਥਨ ਉਨ੍ਹਾਂ ਦੀ ਜੇਬ ਵਿੱਚ ਨਹੀਂ ਪਿਆ ਹੋਇਆ ਹੈ। ਸ਼ੀਅਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਮਜ਼ਬੂਤ ਟੀਮ ਕਮਜ਼ੋਰ ਟਰੂਡੋ ਟੀਮ ਨੂੰ ਬੰਨ੍ਹ ਕੇ ਰੱਖੇਗੀ।
ਉਧਰ ਨਾਟੋ ਦੀ ੭੦ਵੀਂ ਵਰ੍ਹੇਗੰਢ ਮੌਕੇ ਇੰਗਲੈਂਡ ਦੇ ਸ਼ਾਹੀ ਮਹਿਲ, ਬਕਿੰਘਮ ਪੈਲੇਸ ਵਿੱਚ ਰੱਖੀ ਕੌਕਟੇਲ ਪਾਰਟੀ ਦੌਰਾਨ ਜਸਟਿਨ ਟਰੂਡੋ ਵੱਲੋਂ ਕੀਤਾ ਗਿਆ ਮਜ਼ਾਕ ਦੁਨੀਆ ਭਰ ਚ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਅੰਤਰਰਾਸ਼ਟਰੀ ਸਮਾਗਮ ਵਿਚ ਗੰਭੀਰਤਾ ਨਾ ਵਿਖਾਉਂਣਾ ਟਰੂਡੋ ਨੂੰ ਮਹਿੰਗਾ ਪੈ ਰਿਹਾ ਹੈ। ਅਮਰੀਕਾ ਦੇ ਰਾਸ਼ਟਰੀ ਡੋਨਾਲਡ ਟਰੰਪ ਨੇ ਟਰੂਡੋ ਦੀ ਟਿੱਪਣੀ ਮਗਰੋਂ ਨਿਰਧਾਰਤ ਆਪਣੀ ਪ੍ਰੈੱਸ ਕਾਨਫਰੰਸ ਰੱਦ ਕਰ ਦਿੱਤਾ ਤੇ ਸਮੇਂ ਤੋਂ ਪਹਿਲਾਂ ਹੀ ਵਾਪਸ ਆਪਣੇ ਦੇਸ਼ ਪਰਤ ਆਏ। ਦੇਸ਼ ਵਿੱਚ ਵਿਰੋਧੀ ਧਿਰਾਂ ਵੱਲੋਂ ਪੀਐੱਮ ਟਰੂਡੋ ਦੀ ਗੈਰ ਜਿੰਮੇਦਾਰਾਨਾ ਭੂਮਿਕਾ ਲਈ ਆਲੋਚਨਾ ਕੀਤੀ ਜਾ ਰਹੀ ਹੈ।
ਚੇਤੇ ਰਹੇ ਕਿ ਜਿਸ ਸਮੇਂ ਟਰੂਡੋ ਨੇ ਕੂਮੈਂਟ ਦਿੱਤੇ ਤਾਂ ਉਨ੍ਹਾਂ ਦਾ ਮਾਈਕ ਚੱਲ ਰਿਹਾ ਸੀ ਤੇ ਸਾਰੀ ਗੱਲ ਬਾਹਰ ਚਲੀ ਗਈ ਸੀ।