ਘੜੀ ਦੀ ਖੋਜ

0
2206

ਘੜੀ ਦਾ ਨਿਰਮਾਣ ਕਈ ਸਿਧਾਂਤਾਂ ਦੇ ਅਧਾਰ ਤੇ ਹੋਇਆ ਹੈ। ਘੜੀ ਇੱਕ ਸਧਾਰਨ ਜਿਹੀ ਮਸ਼ੀਨ ਹੁੰਦੀ ਹੈ, ਚਾਹੇ ਉਹ ਸੂਈਆਂ ਵਾਲੀ ਘੜੀ ਹੋਵੇ ਜਾਂ ਡਿਜ਼ੀਟਲ ਘੜੀ।
ਇਹ ਅਲੱਗ ਅਲੱਗ ਸਿਧਾਂਤਾਂ ਜਿਵੇਂ ਧੁੱਪ ਘੜੀ ਸੂਰਜ ਦੇ ਪਰਛਾਵੇਂ ਨਾਲ ਸਮਾਂ ਦੱਸਣ ਵਾਲੀ ਘੜੀ ਸੀ। ਲਗਪਗ ਸਵਾ ਦੋ ਹਜ਼ਾਰ ਸਾਲ ਪਹਿਲਾਂ ਗ੍ਰੀਸ ਵਿੱਚ ਪਾਣੀ ਨਾਲ ਚੱਲਣ ਵਾਲੀਆਂ ਅਲਾਰਮ ਘੜੀਆਂ ਹੁੰਦੀਆਂ ਸਨ, ਜਿਸ ਵਿੱਚ ਪਾਣੀ ਦੇ ਡਿੱਗਦੇ ਪੱਧਰ ਨਾਲ ਤੈਅ ਸਮੇਂ ਬਾਅਦ ਘੰਟੀ ਵੱਜ ਜਾਂਦੀ ਸੀ।
ਸਹੀ ਅਰਥਾਂ ਵਿੱਚ ਆਧੁਨਿਕ ਘੜੀ ਦੀ ਖੋਜ ਦਾ ਮਾਮਲਾ ਕੁੱਝ ਪੇਚੀਦਾ ਹੈ। ਘੜੀ ਦੀ ਮਿੰਟਾਂ ਵਾਲੀ ਸੂਈ ਦੀ ਖੋਜ ਸਾਲ ੧੫੭੭ ਵਿੱਚ ਸਵਿਟਜ਼ਰਲੈਂਡ ਦੇ ਜੌਸ ਬਰਗੀ ਨੇ ਆਪਣੇ ਖਵੋਲ ਸ਼ਾਸਤਰੀ ਮਿੱਤਰ ਲਈ ਕੀਤੀ ਸੀ।
ਉਸ ਤੋਂ ਪਹਿਲਾਂ ਜਰਮਨੀ ਦੇ ਨਿਊਰਮਬਰਗ ਸ਼ਹਿਰ ਵਿੱਚ ਪੀਟਰ ਹੇਠਲੇਨ ਨੇ ਅਜਿਹੀ ਘੜੀ ਬਣਾ ਲਈ ਸੀ, ਜਿਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਆਇਆ ਜਾ ਸਕੇ।
ਲੇਕਿਨ ਜਿਸ ਤਰ੍ਹਾਂ ਦੀ ਅਸੀਂ ਅੱਜ ਹੱਥ ਘੜੀ ਲਾਉਂਦੇ ਹਾਂ, ਇਹ ਪਹਿਲੀ ਘੜੀ ਬਣਾਉਣ ਵਾਲਾ ਆਦਮੀ ਫਰਾਂਸੀਸੀ ਦਾਰਸ਼ਨਿਕ ਬਲੇਜ ਪਾਸਕਲ ਸਨ। ਇਹ ਉਹੀ ਬਲੇਜ ਪਾਸਕਲ ਹਨ, ਜਿਨ੍ਹਾਂ ਨੂੰ ਕੈਲਕੁਲੇਟਰ ਦਾ ਖੋਜਾਰਥੀ ਮੰਨਿਆ ਜਾਂਦਾ ਹੈ।