ਪੰਜਾਬ ਦੇ 6 ਜ਼ਿਿਲ੍ਹਆਂ ਵਿਚ 23 ਤੱਕ ਇੰਟਰਨੈੱਟ ਸੇਵਾ ਰਹੇਗੀ ਠੱਪ

0
540

ਚੰਡੀਗੜ੍ਹ: ਪੰਜਾਬ ਦੇ 6 ਜ਼ਿਿਲ੍ਹਆਂ ਵਿੱਚ 23 ਮਾਰਚ ਨੂੰ ਦੁਪਹਿਰ 12 ਵਜੇ ਤੱਕ ਮੋਬਾਈਲ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ਬੰਦ ਰਹਿਣਗੀਆਂ, ਜਦੋਂ ਕਿ ਬਾਕੀ ਜ਼ਿਿਲ੍ਹਆਂ ਵਿੱਚ ਇਹ ਸੇਵਾ ਅੱਜ ਦੁਪਹਿਰ 12 ਵਜੇ ਬਹਾਲ ਕਰ ਦਿੱਤੀ। ਇਹ ਆਦੇਸ਼ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਜਾਰੀ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ ਅਨੁਸਾਰ ਤਰਨਤਾਰਨ, ਫਿਰੋਜ਼ਪੁਰ, ਸੰਗਰੂਰ, ਮੋਗਾ, ਅੰਮ੍ਤਿਸਰ ਦਾ ਅਜਨਾਲਾ ਅਤੇ ਮੁਹਾਲੀ ਦੇ ਕੁਝ ਇਲਾਕਿਆਂ ਵਿੱਚ ਇੰਟਰਨੈੱਟ ਤੇ ਐੱਸਐੱਮਐੱਸ ਸੇਵਾ ਬੰਦ ਰਹੇਗੀ। ਪੰਜਾਬ ਪੁਲੀਸ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਦੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਕਾਰਕੁਨਾਂ ਖ਼ਿਲਾਫ਼ ਅਪਰੇਸ਼ਨ ਵਿੱਢਿਆ ਹੋਇਆ ਹੈ। ਇਸੇ ਕਰ ਕੇ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕੀਤਾ ਹੋਇਆ ਹੈ। ਪੰਜਾਬ ਵਿੱਚ ਸ਼ੁੱਕਰਵਾਰ ਦੁਪਹਿਰ ਤੋਂ ਇੰਟਰਨੈੱਟ ਸੇਵਾ ਬੰਦ ਹੈ।