ਭਾਰਤੀਆਂ ਸਮੇਤ 90 ਵਿਦਿਆਰਥੀ ਫਰਜ਼ੀ ਯੂਨੀਵਰਸਿਟੀ ‘ਚੋਂ ਕਾਬੂ

0
1069

ਵਾਸ਼ਿੰਟਗਨ: ਅਮਰੀਕੀ ਇਮੀਗਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਨੇ ਫਰਜ਼ੀ ਯੂਨੀਵਰਸਿਟੀ ‘ਚ ਦਾਖ਼ਲਾ ਲੈਣ ਵਾਲੇ ੯੦ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਹਨ। ਅਮਰੀਕੀ ਸਰਕਾਰ ਨੇ ਇਮੀਗਰੇਸ਼ਨ ਧੋਖਾਧੜੀ ‘ਤੇ ਨੱਥ ਪਾਉਣ ਲਈ ਇਹ ਫਰਜ਼ੀ ਯੂਨੀਵਰਸਿਟੀ ਸਥਾਪਤ ਕੀਤੀ ਸੀ। ਹੁਣ ਤੱਕ ੨੫੦ ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਭਰਮਾ ਕੇ ਡੈਟ੍ਰਾਇਟ ਮੈਟਰੋਪਾਲਿਟਨ ਇਲਾਕੇ ‘ਚ ਬੰਦ ਹੋ ਚੁੱਕੀ ਫਰਮਿੰਗਟਨ ਯੂਨੀਵਰਸਿਟੀ ‘ਚ ਦਾਖ਼ਲਾ ਦਿਵਾਇਆ ਜਾਂਦਾ ਸੀ। ਆਈਸੀਈ ਨੇ ਮਾਰਚ ‘ਚ ੧੬੧ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਯੂਨੀਵਰਸਿਟੀ ਨੂੰ ਜਦੋਂ ਮਾਰਚ ‘ਚ ਬੰਦ ਕੀਤਾ ਗਿਆ ਸੀ ਤਾਂ ਉਸ ਸਮੇਂ ਇਸ ‘ਚ ੬੦੦ ਵਿਦਿਆਰਥੀਆਂ ਨੇ ਦਾਖ਼ਲੇ ਲਏ ਹੋਏ ਸਨ ਜਿਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਸਨ। ਆਈਸੀਈ ਦੇ ਤਰਜਮਾਨ ਮੁਤਾਬਕ ਕਰੀਬ ੮੦ ਫ਼ੀਸਦੀ ਵਿਦਿਆਰਥੀਆਂ ਨੂੰ ਅਮਰੀਕਾ ਛੱਡਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।