ਭਾਰਤ ਦੇ ਵਿਦੇਸ਼ ਮੰਤਰੀ ਦੀ ਕੈਨੇਡਾ ਫੇਰੀ

0
1151

ਐਬਟਸਫੋਰਡ: ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਆਪਣੀ ਦੋ ਦਿਨਾ ਕੈਨੇਡਾ ਫੇਰੀ ‘ਤੇ ਓਟਾਵਾ ਪਹੁੰਚੇ, ਜਿਥੇ ਕੈਨੇਡਾ ਦੇ ਵਿਦੇਸ਼ ਮੰਤਰੀ ਫਰੈਂਸਿਸ ਫਿਲਪ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੁਬਰਾਮਨੀਅਮ ਜੈਸ਼ੰਕਰ ਨੇ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐਨਜੀ ਤੇ ਵਿਦੇਸ਼ ਮੰਤਰੀ ਫਰੈਂਸਿਸ ਫਿਲਪ ਨਾਲ ਮੁਲਾਕਾਤ ਕੀਤੀ।
ਤਿੰਨੇ ਨੇਤਾਵਾਂ ਵਲੋਂ ਸ਼ਾਂਤੀ, ਸੁਰੱਖਿਆ, ਮਨੁੱਖੀ ਅਧਿਕਾਰ, ਵਾਤਾਵਰਨ, ਵਪਾਰ ਤੇ ਨਿਵੇਸ਼ ਬਾਰੇ ਵਿਚਾਰ ਚਰਚਾ ਹੋਈ ਅਤੇ ਅੱਤਵਾਦ ਦੇ ਖਿਲਾਫ ਡਟ ਕੇ ਲੜਨ ਦਾ ਅਹਿਦ ਲਿਆ। ਕੈਨੇਡਾ ਦੇ ਵਪਾਰ ਮੰਤਰੀ ਮੈਰੀ ਐਨਜੀ ਨੇ ਦੱਸਿਆ ਕਿ ਕੈਨੇਡਾ ਵਿਚ ਭਾਰਤੀ ਮੂਲ ਦੇ ੧੪ ਲੱਖ ਲੋਕ ਵਸਦੇ ਹਨ, ਜੋ ਕੈਨੇਡਾ ਦੀ ਕੁੱਲ ਅਬਾਦੀ ਦਾ ੪ ਪ੍ਰਤੀਸ਼ਤ ਹਨ। ਸਾਲ ੨੦੧੬ ਵਿਚ ੭੦ ਹਜ਼ਾਰ ਲੋਕ ਪੱਕੇ ਤੌਰ ‘ਤੇ ਭਾਰਤ ਤੋਂ ਕੈਨੇਡਾ ਆਏ।
ਸਾਲ ੨੦੧੮ ਵਿਚ ਕੈਨੇਡਾ ਤੋਂ ਭਾਰਤ ਲਈ ੪.੩ ਬਿਲੀਅਨ ਡਾਲਰ ਦੀਆਂ ਵਸਤਾਂ ਨਿਰਯਾਤ ਹੋਈਆਂ, ਜਦਕਿ ਭਾਰਤ ਤੋਂ ਕੈਨੇਡਾ ਲਈ ੫.੧੩ ਬਿਲੀਅਨ ਡਾਲਰ ਦੀਆਂ ਵਸਤਾਂ ਆਯਾਤ ਹੋਈਆਂ।