ਐਡਮਿੰਟਨ: ਗਰਮੀਆਂ ਦੇ ਅਖੀਰ ‘ਚ ਆਪਣੇ ਮੁਲਕ ਨੂੰ ਜਾਣ ਵਾਲੇ ਖਾਸ ਕਰ ਪੰਜਾਬੀਆਂ ਨੂੰ ਇਸ ਵਾਰ ਆਪਣੇ ਪਿਛਲੇ ਘਰ ਜਾਣਾ ਕੁਝ ਮੁਸ਼ਕਿਲ ਮਹਿਸੂਸ ਹੋ ਰਿਹਾ ਹੈ। ਕੈਨੇਡਾ ਤੋਂ ਭਾਰਤ ਤੇ ਭਾਰਤ ਕੈਨੇਡਾ ਜਾਣ ਵਾਲਿਆਂ ਲਈ ਹਵਾਈ ਸਫਰ ਦਿਨ ਪ੍ਰਤੀ ਦਿਨ ਮਹਿੰਗਾ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਜਦੋਂ ਤੋਂ ਕਸ਼ਮੀਰ ਦੇ ਪੁਲਵਾਮਾ ਸ਼ਹਿਰ ‘ਚ ਇਕ ਵੱਡਾ ਹਾਦਸਾ ਹੋਇਆ ਉਸ ਸਮੇਂ ਤੋਂ ਲੈ ਕਿ ਹੁਣ ਤੱਕ ਪਾਕਿਸਤਾਨ, ਭਾਰਤ ਦਾ ਹਵਾਈ ਸਫਰ ਦਾ ਿਲੰਕ ਟੁੱਟ ਜਾਣ ਕਾਰਨ ਹੁਣ ਇਹ ਰਸਤਾ ਕਾਫੀ ਲੰਬਾ ਹੋਣ ਕਰਕੇ ਜਿੱਥੇ ਯਾਤਰੀਆਂ ਦਾ ਵੱਧ ਸਮਾਂ ਲਗਦਾ ਹੈ ਤੇ ਇਹ ਆਵਾਜਾਈ ੩੦ ਅ੍ਰਪੈਲ ੨੦੧੯ ਤੋਂ ਇਕ ਦੂਜੇ ਦੇ ਦੇਸ਼ ਉੱਪਰੋਂ ਹਵਾਈ ਲਾਘਾ ਮੁਕੰਮਲ ਤੌਰ ‘ਤੇ ਬੰਦ ਹੈ ਤੇ ਇਸ ਦੇ ਨਾਲ ਹੀ ਉੱਥੇ ਕਿਰਾਏ ‘ਚ ਵੀ ਬਹੁਤ ਵੱਡੀ ਉਛਾਲ ਆਇਆ ਹੈ ਜਿਸ ਕਰਕੇ ਹਰੇਕ ਵਿਅਕਤੀ ਕੋਲੋਂ ਏਨੀ ਮਹਿੰਗੀ ਟਿਕਟ ਲੈਣੀ ਬਹੁਤ ਔਖੀ ਹੋ ਰਹੀ ਹੈ। ਕੈਨੇਡਾ ਦੇ ਇਕ ਵਿਦਿਆਰਥੀ ਨੇ ਕਿਹਾ ਕਿ ਪਿਛਲੇ ਸਾਲ ਸਮੇਂ ਇਹ ਕਿਰਾਇਆ ਅੱਧਾ ਸੀ ਜਿਸ ਕਰਕੇ ਬਹੁਤ ਸਾਰੇ ਬੱਚੇ ਆਪਣੀ ਬਚਤ ‘ਚੋਂ ਟਿਕਟ ਲੈ ਕੇ ਪੰਜਾਬ ਜਾ ਆਏ ਸਨ ਪਰ ਇਸ ਵਾਰ ਕੁਝ ਔਖਾ ਲੱਗ ਰਿਹਾ ਹੈ। ਹਰਪ੍ਰੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਇਸ ਵਾਰ ਟਿਕਟ ੨੨੦੦ ਤੋਂ ੨੪੦੦ ਰੁਪਏ ‘ਚ ਮਿਲ ਰਹੀ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਕੁਝ ਜ਼ਿਆਦਾ ਹੈ। ਜਦੋਂ ਇਸ ਸਬੰਧੀ ਇਕ ਕੰਪਨੀ ਦੇ ਇਕ ਅਧਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਨਵੰਬਰ ਮਹੀਨੇ ਤੋ ਲੈ ਕੇ ਹੁਣ ਤੱਕ ਭਾਰਤੀ ਮੁਸਾਫਿਰਾਂ ਦੀ ਗਿਣਤੀ ‘ਚ ਬਹੁਤ ਭਾਰੀ ਵਾਧਾ ਹੋਇਆ, ਜਿਸ ਕਰਕੇ ਆਵਾਜਾਈ ‘ਚ ਬਹੁਤ ਵਾਧਾ ਹੋਇਆ ਤੇ ਇਸ ਕਰਕੇ ਕਿਰਾਇਆ ਮਹਿੰਗਾ ਹੋ ਰਿਹਾ ਹੈ। ਇਸ ਦੇ ਨਾਲ ਹੀ ਦੋਵਾਂ ਮੁਲਕਾਂ ਦੇ ਲੋਕਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਲੋਂ ਆਪਣੇ ਸਬੰਧ ਸੁਧਾਰ ਸੁਧਾਰ ਕੇ ਇਸ ਤਰ੍ਹਾਂ ਲੋਕਾਂ ‘ਤੇ ਪੈ ਰਹੇ ਨਾਜਾਇਜ਼ ਬੋਝ ਨੂੰ ਦੂਰ ਕਰਨਾ ਚਾਹੀਦਾ ਹੈ।