ਗੂਗਲ ਨੇ ਪਾਕਿ ਪ੍ਰਧਾਨ ਮੰਤਰੀ ਨੂੰ ਦੱਸਿਆ ਭਿਖਾਰੀ

0
1981

ਇਨ੍ਹੀਂ ਦਿਨੀਂ ਗੂਗਲ ਅਪਣੇ ਸਰਚ ਇੰਜਣ ਕਾਰਨ ਚਰਚਾ ‘ਚ ਹੈ। ਬੀਤੇ ਦਿਨੀਂ ਗੂਗਲ ‘ਤੇ ‘ਈਡੀਅਟ’ ਸਰਚ ਕਰਨ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਦਿਖਾਈ ਦੇ ਰਹੀ ਸੀ ਤੇ ਹੁਣ ਗੂਗਲ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ‘ਭਿਖਾਰੀ’ ਦੱਸ ਰਿਹਾ ਹੈ। ਅਰਥਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਪਾਕਿਸਤਾਨ ਕਰਜ਼ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਹੀ ਕਾਰਨ ਹੈ ਕਿ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਸ ਗੱਲ ਨੂੰ ਲੈ ਕੇ ਇਮਰਾਨ ਖ਼ਾਨ ਦੇ ਕਾਫੀ ਮੀਮਸ ਬਣਾਏ ਜਾ ਰਹੇ ਹਨ।