ਬੈਂਗਲੁਰ: ਭਾਰਤੀ ਪੁਲਾੜ ਸੰਗਠਨ ਇਸਰੋ ਨੇ ਪੁਲਾੜ ਵਿਚ ਨਵਾਂ ਸਪੇਸ ਸਟੇਸ਼ਨ ਬਣਾਉਣ ਦਾ ਵੀ ਐਲਾਨ ਕੀਤਾ ਹੈ। ਗਗਨਯਾਨ ਮੁਹਿੰਮ ਦਾ ਮਕਸਦ ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ਯਾਨ ਰਾਹੀਂ ਭੇਜਣਾ ਹੈ। ਇਸਰੋ ਦੇ ਚੇਅਰਮੈਨ ਕੇ. ਸਿਵਨ ਨੇ ਬੁੱਧਵਾਰ ਨੂੰ ਹਿਊਮਨਾਡ ਦੀ ਪੁਲਾੜ ਉਡਾਨ ਤੇ ਖੋਜ ਮੌਜੂਦਾ ਚੁਣੌਤੀਆਂ ਤੇ ਭਵਿੱਖ ਦੇ ਰੁਝਾਨ ਇਕ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਦੱਸਿਆ ਕਿ ਦਸੰਬਰ ੨੦੨੧ ਵਿਚ ਭਾਰਤ ਦੇ ਪਹਿਲੇ ਮਨੁੱਖ ਸਮੇਤ ਪੁਲਾੜ ਮੁਹਿੰਮ ਤੋਂ ਪਹਿਲਾਂ ਵੀ ਦੋ ਮਨੁੱਖ ਰਹਿਤ ਮੁਹਿੰਮਾਂ ਕ੍ਰਮਵਾਰ ੨੦੨੦ ਅਤੇ ਜੂਨ ੨੦੨੧ ਵਿਚ ਭੇਜੇ ਜਾਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗਗਨਯਾਨ ਮਿਸ਼ਨ ਭਾਰਤੀ ਪੁਲਾੜ ਯਾਤਰੀਆਂ ਦਾ ਪਹਿਲਾਂ ਸਵਦੇਸ਼ੀ ਮਿਸ਼ ਨਹੀਂ ਹੋਵੇਗਾ ਬਲਕਿ ਇਸ ਦਾ ਮਕਸਦ ਲਗਾਤਾਰ ਮਨੁੱਖ ਦੀ ਮੌਜੂਦਗੀ ਲਈ ਇਕ ਨਵਾਂ ਸਪੇਸ ਸੈਂਟਰ ਬਣਾਉਣ ਵੀ ਹੋਵੇਗਾ। ਅਸੀਂ ਇਹ ਸਭ (ਗਗਨਯਾਨ) ਤਿੰਨ ਬਿੰਦੂਆਂ ਦੇ ਆਧਾਰ ‘ਤੇ ਕਰ ਰਹੇ ਹਾਂ। ਪਹਿਲੇ ਬਿੰਦੂ ਵਿਚ ਘੱਟ ਮਿਆਦ ਦੀ ਯੋਜਨਾ ਹੈ। ਜਿਸ ਵਿਚ ਦਸੰਬਰ ੨੦੨੦ ਅਤੇ ਜੂਨ ੨੦੨੧ ਦੇ ਮਨੁੱਖ ਰਹਿਤ ਮੁਹਿੰਮ ਹੋਵੇਗੀ। ਇਸ ਤੋਂ ਬਾਅਦ ਇਸੇ ਕ੍ਰਮ ਵਿਚ ਦਸੰਬਰ ੨੦੨੧ ਵਿਚ ਦੇਸ਼ ਦਾ ਪਹਿਲਾ ਮਨੁੱਖ ਪੁਲਾੜ ਮੁਹਿੰਮ ਹੋਵੇਗੀ। ਇਸ ਮੁਹਿੰਮ ਦੀ ਸਿਖਲਾਈ ਲਈ ਚਾਰ ਭਾਰਤੀਆਂ ਨੂੰ ਇਸੇ ਮਹੀਨੇ ਦੇ ਆਖਰ ਵਿਚ ਰੂਸ ਵਿਚ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਹੈ।