ਆਨਡ੍ਰਿਊ ਸ਼ੀਅਰ ਦੀ ਚਾਰ-ਨੁਕਾਤੀ ਯੋਜਨਾ ਲਈ ਧੰਨਵਾਦ: ਹਰਪ੍ਰੀਤ ਸਿੰਘ

0
1131

ਸਰੀ-ਨਿਊਟਨ ਹਲਕੇ ਤੋਂ ਕੰਜ਼-ਰਵੇਟਿਵ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਨਵਰੀ ੨੦੧੮ ਤੋਂ ਹੀ ਸਰੀ ਦੇ ਨਿਵਾਸੀ ਪਹਿਲੀ ਵਾਰ ਘਰ ਖਰੀਦਣ ਲਈ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਜਦੋਂ ਤੋਂ ਉਨ੍ਹਾਂ ਕੰਜ਼ਰਵੇਟਿਵ ਪਾਰਟੀ ਦੀ ਚੋਣ ਮੁਹਿੰਮ ਸ਼ੁਰੂ ਕੀਤੀ ਹੈ ਸਰੀ-ਨਿਊਟਨ ਵਸਨੀਕ ਉਨ੍ਹਾਂ ਨੂੰ ਮਿਲ ਰਹੇ ਹਨ ਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵਾਂ ਅਤੇ ਨਾਗਰਿਕਾਂ ਦੀ ਇਸ ਸੰਬੰਧ ਵਿਚ ਉਨ੍ਹਾਂ ਦੀ ਆਵਾਜ਼ ਬੁਲੰਦ ਕਰਾਂ।
ਅੱਜ ਮੈਨੂੰ ਖੁਸ਼ੀ ਹੈ ਕਿ ਸਾਡੇ ਲੀਡਰ ਆਨਡ੍ਰਿਊ ਸ਼ੀਅਰ ਨੇ ਐਲਾਨ ਕਰ ਦਿੱਤਾ ਹੈ ਕਿ ਜੇ ਉਹ ਚੁਣਿਆ ਗਿਆ ਤਾਂ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ਨਵੇਂ ਵਸੀਲੇ ਪੈਦਾ ਕਰਾਂਗਾ। ਇਨ੍ਹਾਂ ਉਪਰਾਲਿਆਂ ਦਾ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਨੇ ਸਵਾਗਤ ਕੀਤਾ ਹੈ ਕਿ ਲੋਕ ਆਖ਼ਰ ਆਪਣਾ ਘਰ ਖ਼ਰੀਦਣ ਅਤੇ ਆਪਣਾ ਸੁਪਨਾ ਸਾਕਾਰ ਕਰ ਸਕਣਗੇ।
ਆਪਣੀ ਊਣੀ ਸੋਚ ਅਤੇ ਟੈਕਸਾਂ ਦੇ ਵਾਧੇ ਕਾਰਨ ਜਸਟਿਨ ਟਰੂਡੋ ਨੇ ਮਕਾਨ ਦੀ ਮਲਕੀਅਤ ਬਹੁਤ ਸਾਰਿਆਂ ਦੀ ਪਹੁੰਚ ਤੋਂ ਬਾਹਰ ਕਰ ਦਿੱਤੀ ਹੈ ਖ਼ਾਸ ਤੌਰ ‘ਤੇ ਨਵੇਂ ਕੈਨੇਡੀਅਨ ਲਈ।” ਸ਼ੀਅਰ ਨੇ ਕਿਹਾ ਪ੍ਰਧਾਨ ਮੰਤਰੀ ਦੇ ਰੂਪ ਵਿਚ ਉਹ ਇਹ ਮੰਦੀ ਰਾਜਨੀਤੀ ਨੂੰ ਠੀਕ ਕਰਨਗੇ ‘ਤੇ ਮਾਰਕਿਟ ਵਿਚ ਘਰਾਂ ਕੀ ਕੀਮਤ ਘੱਟ ਕਰਨਗੇ।
ਆਨਡ੍ਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਬਣਨ ਦੀ ਸੂਰਤ ਵਿਚ ਇਹ ਵਾਅਦੇ ਕੀਤੇ:
੧. ਮੌਰਟਗੇਜ ਦਾ ਤਣਾਅ ਘਟਾਉਣ ਲਈ ਇਹ ਯਕੀਨੀ ਬਣਾਇਆ ਜਾਵੇਗਾ ਕਿ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਬੇਲੋੜੀਆਂ ਔਕੜਾਂ ਨਾ ਆਉਣ ਤੇ ਮੌਰਟਗੇਜ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਨਾ ਹੋ ਜਾਵੇ ਅਤੇ ਓ ਐਫ ਐਸ ਆਈ ਨਾਲ਼ ਕੰਮ ਕੀਤਾ ਜਾਵੇਗਾ ਤੇ ਇਹ ਸਟ੍ਰੈਸ ਟੈਸਟ ਖ਼ਤਮ ਕੀਤਾ ਜਾਵੇਗਾ। ਮੌਰਟਗੇਜ ਨੂੰ ਮੁੜ ਬਹਾਲ ਹੋਣ ਲਈ ਘਰਾਂ ਦੇ ਮਾਲਕਾਂ ਨੂੰ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ।
੨. ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਰਟਗੇਜ ਦੀ ਅਦਾਇਗੀ ਦਾ ਸਮਾਂ ੩੦ ਸਾਲ ਕੀਤਾ ਜਾਵੇਗਾ ਤਾਂ ਜੋ ਹਰ ਮਹੀਨੇ ਘੱਟ ਮੌਰਟਗੇਜ ਦੇਣੀ ਪਵੇ।
੩. ਰੀਅਲ ਅਸਟੇਟ ਸੈਕਟਰ ਵਿਚ ਮਨੀ ਲਾਂਡਰਿੰਗ ਦੀ ਤਫ਼ਤੀਸ਼ ਕਰਵਾਈ ਜਾਵੇਗੀ ਤੇ ਇਸ ਕਾਰੋਬਾਰ ਦੇ ਹਿੱਸੇਦਾਰਾਂ ਨਾਲ ਕੰਮ ਕਰਕੇ ਗਲਤ ਰਵਾਇਤਾਂ ਨੂੰ ਖ਼ਤਨ ਕੀਤਾ ਜਾਵੇਗਾ ਜੋ ਘਰਾਂ ਦੀ ਕੀਮਤਾਂ ਨੂੰ ਵਧਾ ਰਹੀਆਂ ਹਨ।
੪. ਵਾਧੂ ਫ਼ੈਡਰਲ ਰੀਅਲ ਅਸਟੇਟ ਬਣਾਇਆ ਜਾਵੇਗਾ ਜੋ ਵਿਕਾਸ ਲਈ ਉਪਲਬਧ ਹੋਵੇਗਾ ਤਾਂ ਜੋ ਘਰਾਂ ਦੀ ਸਪਲਾਈ ਵਿਚ ਵਾਧਾ ਹੋਵੇ। ਕੈਨੇਡੀਅਨ ਕੰਜ਼ਰਵੇਟਿਵ ਜਾਣਦੇ ਹਨ ਕਿ ਸਰਕਾਰ ਦੀ ਅਹਿਮ ਭੂਮਿਕਾ ਹੈ ਕਿ ਘਰ ਖ਼ਰੀਦਣਾ ਸਮਰੱਥਾ ਦੇ ਅਨੁਕੂਲ ਹੋ ਜਾਵੇ, ਜਦੋਂ ਤੁਸੀ ਸਖ਼ਤ ਮਿਹਨਤ ਕਰਦੇ ਹੋ ਅਤੇ ਭਵਿੱਖ ਲਈ ਨਿਵੇਸ਼ ਕਰਦੇ ਹੋ ਸਰਕਾਰ ਨੂੰ ਤੁਹਾਡੀ ਸਹਇਤਾ ਕਰਨੀ ਚਾਹੀਦੀ ਹੈ ਨਾ ਕਿ ਤੁਹਾਡੇ ਰਸਤੇ ਵਿਚ ਰੁਕਾਵਟਾਂ ਪੈਦਾ ਕਰੇ।
ਤੱਥ: ਨਵੇਂ ਅੰਕੜੇ ਦੱਸਦੇ ਹਨ ਕੈਨੇਡੀਅਨ ਟਰੂਡੋ ਦੇ ਲਿਬਰਲਜ਼ ਬਹੁਤ ਬੁਰੀ ਤਰ੍ਹਾਂ ਤਣਾਅ ਤੋਂ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਕੁਝ ਚੋਣਵੇ ਸ਼ਹਿਰ ਉਚੇਚੇ ਤੌਰ ਤੇ ਨਿਸ਼ਾਨਾ ਬਣੇ ਹਨ।
ਜਸਟਿਨ ਟਰੂਡੋ ਦੀ ਆਧੁਨਿ-ਕਤਮ ਹੋਮ ਬਾਇਰ ਇਨਸੈਂਟਿਵ ਵਿਚ ਸ਼ਰਤਾਂ ਅਤੇ ਬੰਧਨ ਹਨ ਕਿ ਘਰ ਖ਼ਰੀਦਣ ਵਾਲੇ ਇਸ ‘ਤੇ ਪੂਰੇ ਨਹੀਂ ਉਤਰਦੇ।
ਅੱਜ ਕੱਲ੍ਹ ੮੦% ਤੋ ਵੀ ਵੱਧ ਮੱਧ ਵਰਗੀ ਪਰਿਵਾਰ ḙ੮੦੦.੦੦, ੨੦੧੫ ਦੀ ਨਿਸਬਤ ਵਧੇਰੇ ਟੈਕਸ ਦੇ ਰਹੇ ਹਨ। ਘਰਾਂ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ ਅਤੇ ਕਾਰਬਨ ਟੈਕਸ ਦਾ ਅਰਥ ਹੈ ਕਿ ਰੋਜ਼ਮਰੱ੍ਹਾ ਦੀਆਂ ਵਸਤਾਂ ਜਿਵੇਂ ਗੈਸ, ਗਰੌਸਰੀ ਹੀਟਿੰਗ ਅਤੇ ਘਰ ਦੀ ਸੰਭਾਲ ਵਧੇਰੇ ਤੋਂ ਵਧੇਰੇ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਇਸ ਲਈ ਡਾਊਨ ਪੇਮੈਂਟ, ਬੱਚਤ ਕਰਨ ਜਾਂ ਮਹੀਨੇ ਦੇ ਬਿਲਾਂ ਦੀ ਅਦਾਇਗੀ ਦਾ ਫ਼ਿਕਰ ਸਤਾ ਰਿਹਾ
ਹੈ। ਜਸਟਿਨ ਟਰੂਡੋ ਨੇ ਸਿੱਧ ਕਰ ਦਿੱਤਾ ਹੈ ਕਿ ਉਸ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਕੈਨੇਡੀਅਨ ਅੱਗੇ ਵੱਧਣ। ਜੇਕਰ ਉਸਨੂੰ ਚਾਰ ਹੋਰ ਸਾਲ ਦਿੱਤੇ ਜਾਣ ਤਾਂ ਕਾਰਬਨ ਟੈਕਸ ਕੈਨੇਡੀਅਨਜ਼ ਨੂੰ ਹਰ ਸਾਲ ਸੈਂਕੜੇ ਡਾਲਰ ਵਧੇਰੇ ਦੇਣਾ ਪਵੇਗਾ। ਪਹਿਲਾਂ ਹੀ ਕੈਨੇਡੀਅਨ ਪਰਿਵਾਰਾਂ ਲਈ ਬਹੁਤ ਮਹਿੰਗਾਈ ਹੋ ਚੁੱਕੀ ਹੈ, ਜਸਟਿਨ ਟਰੂਡੋ ਹੁੰਦਿਆਂ ਹੋਰ ਵੀ ਵਧੇਰੇ ਹੋ ਜਾਵੇਗੀ।
ਹਰਪ੍ਰੀਤ ਸਿੰਘ
ਸਰੀ ਨਿਊਟਨ