ਘੱਟੋ ਘੱਟ ਉਜਰਤ $15/ਪ੍ਰਤੀ ਘੰਟਾ ਤੋਂ ਉਪਰ ਹੋਈ

0
1275

ਵਿਕਟੋਰੀਆ- 1 ਜੂਨ, 2021 ਨੂੰ, ਬੀ ਸੀ ਦੇ ਸਭ ਤੋਂ ਘੱਟ ਉਜਰਤ ਹਾਸਲ ਕਰਨ ਵਾਲੇ ਕਾਮਿਆਂ ਦੀ ਤਨਖ਼ਾਹ ਵਿੱਚ ਵਾਧਾ ਹੋ ਜਾਵੇਗਾ, ਜਿਸ ਨਾਲ ਸਧਾਰਣ ਘੱਟੋ ਘੱਟ ਉਜਰਤ ਵਧ ਕੇ $15.20 ਪ੍ਰਤੀ ਘੰਟਾ ਹੋ ਜਾਏਗੀ ਅਤੇ ਸ਼ਰਾਬ ਵਰਤਾਉਣ ਵਾਲਿਆਂ (ਲਿਕਰ ਸਰਵਰ) ਨੂੰ ਹੋਰਾਂ ਨਾਲੋਂ ਘੱਟ ਮਿਲ ਰਹੀ ਪੱਖਪਾਤੀ ਘੱਟੋ ਘੱਟ ਉਜਰਤ ਦਾ ਖ਼ਾਤਮਾ ਹੋ ਜਾਏਗਾ।

ਪਿਛਲੇ ਚਾਰ ਸਾਲਾਂ ਦੌਰਾਨ, ਬੀ ਸੀ ਦੀ ਸਧਾਰਣ ਘੱਟੋ ਘੱਟ ਉਜਰਤ ਵਧ ਕੇ $11.35 ਤੋਂ $15.20 ਪ੍ਰਤੀ ਘੰਟਾ ਹੋ ਗਈ ਹੈ। ਇਨ੍ਹਾਂ ਸਾਲਾਂ ਦੌਰਾਨ, ਇਸ ਨਾਲ ਤਕਰੀਬਨ 400,000 ਬ੍ਰਿਿਟਸ਼ ਕੋਲੰਬੀਆ ਨਿਵਾਸੀਆ ਨੂੰ ਲਾਭ ਹੋਇਆ ਹੈ-ਜਿਨ੍ਹਾਂ ਵਿੱਚੋਂ ਬਹੁਗਿਣਤੀ ਇਸਤ੍ਰੀਆਂ, ਪ੍ਰਵਾਸੀ ਅਤੇ ਨੌਜੁਆਨ ਹਨ।

“2017 ਵਿੱਚ, ਸਾਡੀ ਸਰਕਾਰ ਨੇ ਨਿਯਮਤ, ਨਾਪ ਤੋਲ ਕੇ ਅਤੇ ਪੂਰਵ-ਅਨੁਮਾਨਤ ਵਾਧਿਆਂ ਰਾਹੀਂ ਜੂਨ 2021 ਤੱਕ ਘੱਟੋ ਘੱਟ ਉਜਰਤ ਨੂੰ ਵਧਾ ਕੇ $15 ਪ੍ਰਤੀ ਘੰਟਾ ਕਰਨ ਦਾ ਵਾਅਦਾ ਕੀਤਾ ਸੀ,” ਹੈਰੀ ਬੈਂਸ, ਕਿਰਤ ਮੰਤਰੀ ਨੇ ਕਿਹਾ, “ਕੱਲ੍ਹ ਨੂੰ, ਅਸੀਂ ਇਹ ਟੀਚਾ- ਹਾਸਲ ਕਰ ਚੁੱਕੇ ਹੋਵਾਂਗੇ-ਅਤੇ ਇਸ ਤੋਂ ਅਗਾਂਹ ਲੰਘ ਚੁੱਕੇ ਹੋਵਾਂਗੇ, ਜਿਸ ਨਾਲ ਇਹ ਨਿਸ਼ਚਿਤ ਹੋਵੇਗਾ ਕਿ ਉਹ ਕਾਮੇ ਜਿਨ੍ਹਾਂ ਨੂੰ ਬਾਕਾਇਦਾ ਅਤੇ ਉਚਿਤ ਵਾਧਿਆਂ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਇਹ ਹਾਸਲ ਹੋ ਸਕਣ।”

1 ਜੂਨ ਬੀ ਸੀ ਦੇ ਸ਼ਰਾਬ ਵਰਤਾਉਣ ਵਾਲਿਆਂ (ਲਿਕਰ ਸਰਵਰ) ਲਈ ਹੋਰਾਂ ਨਾਲੋਂ ਘੱਟ ਮਿਲ ਰਹੀ ਪੱਖਪਾਤੀ ਘੱਟੋ ਘੱਟ ਉਜਰਤ ਦੇ ਖ਼ਾਤਮੇ ਦਾ ਦਿਨ ਵੀ ਹੈ, ਜਿਸ ਨਾਲ ਇਸਤ੍ਰੀਆਂ ਅਸੰਗਤ ਢੰਗ ਨਾਲ ਪ੍ਰਭਾਵਤ ਹੁੰਦੀਆਂ ਹਨ।

“ਸ਼ਰਾਬ ਵਰਤਾਉਣ ਵਾਲਿਆਂ (ਲਿਕਰ ਸਰਵਰ) ਵਿੱਚੋਂ ਲਗਭਗ 80% ਇਸਤ੍ਰੀਆਂ ਹਨ, ਅਤੇ ਸ਼ਰਾਬ ਵਰਤਾਉਣ ਲਈ ਮਿਲਣ ਵਾਲੀ ਘੱਟ ਉਜਰਤ ਤਨਖ਼ਾਹ ਵਿੱਚ ਲੰਿਗ-ਅਧਾਰਤ ਅੰਤਰ ਦੀ ਸਪਸ਼ਟ ਉਦਾਰਹਰਣ ਹੈ, ਜਿਸ ਨੂੰ ਸਮਾਪਤ ਕਰਨ ਲਈ ਅਸੀਂ ਸੰਘਰਸ਼ ਕਰ ਰਹੇ ਹਾਂ,” ਗਰੇਸ ਲੋਰ, ਲੰਿਗ-ਸਮਾਨਤਾ ਦੀ ਪਾਰਲੀਮਾਨੀ ਸਕੱਤਰ ਨੇ ਕਿਹਾ, “ਘੱਟੋ ਘੱਟ ਉਜਰਤ ਰਾਹੀਂ ਕਮਾਈ ਕਰਨ ਵਾਲਿਆਂ ਵਿੱਚ ਜ਼ਿਆਦਾਤਰ ਇਸਤ੍ਰੀਆਂ ਹਨ, ਜੋ ਅਕਸਰ ਨਸਲੀ ਪਛਾਣ ਵਾਲੀਆਂ ਅਤੇ ਨਵੀਆਂ ਆਈਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਵਧੇਰੇ ਤਨਖ਼ਾਹ ਵਾਲੀਆਂ ਨੌਕਰੀਆਂ ਹਾਸਲ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਅਜਿਹੀਆਂ ਉਜਰਤਾਂ ਤੱਕ ਪਹੁੰਚਣ ਲਈ ਯਤਨ ਕਰਨ ਦੀ ਲੋੜ ਹੈ, ਜਿਨ੍ਹਾਂ ਨਾਲ ਕਾਮੇ ਸੱਚਮੁਚ ਗੁਜ਼ਾਰਾ ਕਰ ਸਕਣ, ਨਾ ਕਿ ਪਛੜੇ ਰਹਿ ਜਾਣ।”

ਜਦੋਂ ਇਹ ਕਾਰਜ ਆਰੰਭ ਹੋਇਆ, ਬੀ ਸੀ ਵਿੱਚ ਘੱਟੋ ਘੱਟ ਉਜਰਤਾਂ ਦੇਸ਼ ਵਿੱਚ ਸਭ ਤੋਂ ਘੱਟ ਵਿੱਚੋਂ ਇੱਕ ਸਨ, ਪਰ ਰਹਿਣ ਦੇ ਲਿਹਾਜ਼ ਨਾਲ ਇਹ ਸਭ ਤੋਂ ਮਹਿੰਗੀਆਂ ਥਾਂਵਾਂ ਵਿੱਚੋਂ ਇੱਕ ਸੀ। ਬੀ ਸੀ ਵਿੱਚ ਹੁਣ ਜੋ ਘੱਟੋ ਘੱਟ ਉਜਰਤ ਹੈ, ਉਹ ਕਿਸੇ ਵੀ ਹੋਰ ਸੂਬੇ ਨਾਲੋਂ ਸਭ ਤੋਂ ਵੱਧ ਹੈ ਅਤੇ ਅਗਲੇ ਸਾਲ ਤੋਂ ਸ਼ੁਰੂ ਹੋ ਕੇ, ਘੱਟੋ ਘੱਟ ਉਜਰਤ ਵਿੱਚ ਹੋਣ ਵਾਲੇ ਵਾਧਿਆਂ ਨੂੰ ਮਹਿੰਗਾਈ ਨਾਲ ਜੋੜ ਦਿੱਤਾ ਜਾਏਗਾ।

ਘੱਟੋ ਘੱਟ ਉਜਰਤ ਵਿੱਚ ਚਾਰ ਸਾਲਾਂ ਦੌਰਾਨ ਕ੍ਰਮਵਾਰ ਵਾਧਾ ਹੋਣ ਨਾਲ ਕਾਰੋਬਾਰਾਂ ਨੂੰ ਹਰੇਕ ਵਾਧੇ ਲਈ ਤਿਆਰੀ ਕਰਨ ਦਾ ਸਮਾਂ ਮਿਿਲਆ ਹੈ, ਜਿਸ ਨਾਲ ਉਨ੍ਹਾਂ ਨੂੰ ਸਥਿਰਤਾ ਅਤੇ ਨਿਸ਼ਚਿਤਤਾ ਮੁਹੱਈਆ ਹੋਈ ਹੈ। ਇਸ ਮਹਾਮਾਰੀ ਨੇ ਪਿਛਲੇ ਵਰ੍ਹੇ ਦੌਰਾਨ ਅਣਕਿਆਸੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ, ਪਰ ਸੂਬਾ ਸਰਕਾਰ ਨਿਰੰਤਰ ਉਨ੍ਹਾਂ ਕੰਪਨੀਆਂ ਨੂੰ ਸਹਾਰਾ ਦਿੰਦੀ ਅਤੇ ਉਨ੍ਹਾਂ ਦੀ ਸਹਾਇਤਾ ਕਰਦੀ ਆ ਰਹੀ ਹੈ, ਜੋ ਪ੍ਰਭਾਵਤ ਹੋਈਆਂ ਹਨ। ਮੌਜੂਦਾ ਸਮੇਂ, ਰੁਜ਼ਗਾਰ ਮੁੜ-ਬਹਾਲੀ ਦੇ ਮਾਮਲੇ ਵਿੱਚ ਬੀ ਸੀ ਸਾਰੇ ਪ੍ਰਮੁਖ ਸੂਬਿਆਂ ਵਿੱਚੋਂ ਮੋਹਰੀ ਹੈ।

1 ਜੂਨ ਤੋਂ, ਘੱਟੋ ਘੱਟ ਉਜਰਤ ਵਿੱਚ ਹੇਠ ਦਿੱਤੇ ਅਨੁਸਾਰ ਵਾਧਾ ਹੋ ਰਿਹਾ ਹੈ:

• ਸਧਾਰਣ ਘੱਟੋ ਘੱਟ ਉਜਰਤ $14.60 ਪ੍ਰਤੀ ਘੰਟਾ ਤੋਂ ਵਧ ਕੇ $15.20 ਪ੍ਰਤੀ ਘੰਟਾ ਹੋ ਜਾਏਗੀ।

• ਸ਼ਰਾਬ ਵਰਤਾਉਣ ਵਾਲਿਆਂ (ਲਿਕਰ ਸਰਵਰ) ਲਈ $13.95 ਦੀ ਘੱਟੋ ਘੱਟ ਉਜਰਤ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਥਾਂ $15.20 ਪ੍ਰਤੀ ਘੰਟਾ ਦੀ ਸਧਾਰਣ ਘੱਟੋ ਘੱਟ ਉਜਰਤ ਹੋ ਜਾਏਗੀ।

• ਲਿਵ-ਇਨ ਕੈਂਪ ਲੀਡਰ ਦੀ ਘੱਟੋ ਘੱਟ ਉਜਰਤ, ਪ੍ਰਤੀ ਦਿਨ, $116.86 ਤੋਂ ਵਧ ਕੇ $121.65 ਹੋ ਜਾਏਗੀ; ਅਤੇ ਰੈਜ਼ੀਡੈਂਟ ਕੇਅਰਟੇਕਰ ਦੀ ਘੱਟੋ ਘੱਟ ਉਜਰਤ, ਪ੍ਰਤੀ ਮਹੀਨਾ, ਵਧ ਕੇ $912.28 ਹੋ ਜਾਏਗੀ; ਜੋ ਨੌਂ ਤੋਂ 60 ਤੱਕ ਰਿਹਾਇਸ਼ੀ ਸੁਵੀਟਾਂ ਦਾ ਪ੍ਰਬੰਧਨ ਕਰਦੇ ਹਨ, ਉਨ੍ਹਾਂ ਨੂੰ $36.56 ਪ੍ਰਤੀ ਸੁਵੀਟ ਹੋਰ ਮਿਲਣਗੇ ਅਤੇ 61 ਜਾਂ ਉਸ ਤੋਂ ਵੱਧ ਸੁਵੀਟਾਂ ਲਈ ਇਹ ਵਧ ਕੇ $3,107.42 ਹੋ ਜਾਏਗੀ।

ਕਥਨ:
ਅਲਫ਼ੀਆ ਇਸਹਾਕ, ਜਿਸ ਨੇ ਸਾਫ਼-ਸਫ਼ਾਈ ਉਦਯੋਗ ਵਿੱਚ 22 ਸਾਲ ਕੰਮ ਕੀਤਾ ਹੈ-
“ਘੱਟੋ ਘੱਟ ਉਜਰਤ ਦੇ ਵਧਣ ਨਾਲ ਮੇਰੇ ਪਰਿਵਾਰ ਅਤੇ ਮੇਰੇ ਸਹਿ-ਕਰਮੀਆਂ ਨੂੰ ਬਹੁਤ ਵੱਡਾ ਫ਼ਰਕ ਪਵੇਗਾ। ਹਰ ਸਾਲ ਚੀਜ਼ਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ; ਗਰੋਸਰੀ ਦਾ ਸਾਮਾਨ, ਬਿਲ ਅਤੇ ਕਿਰਾਇਆ। ਜੇ ਘੱਟੋ ਘੱਟ ਉਜਰਤ ਵਿੱਚ ਵਾਧਾ ਨਹੀਂ ਹੁੰਦਾ, ਤਾਂ ਸਾਡਾ ਗੁਜ਼ਾਰਾ ਕਿਵੇਂ ਹੋ ਸਕੇਗਾ? ਮੈਂ ਇਹ ਸਮਝਦੀ ਹਾਂ ਕਿ ਇਸ ਨਾਲ ਨਿਜੀ ਤੌਰ ‘ਤੇ ਮੇਰੀ ਆਪਣੀ ਜ਼ਿੰਦਗੀ ਵਿੱਚ ਚੰਗਾ ਅੰਤਰ ਆਏਗਾ।”

ਏਰਿਕਾ ਜੋਨਜ਼, ਗਰੋਸਰੀ-ਖੇਤਰ ਕਰਮਚਾਰੀ-
“ਘੱਟੋ ਘੱਟ ਉਜਰਤ ਵਿੱਚ ਵਾਧਾ ਹੋਣ ਨਾਲ ਬਹੁਤ ਸਾਰੇ ਬ੍ਰਿਿਟਸ਼ ਕੋਲੰਬੀਆ ਨਿਵਾਸੀਆਂ ਦੀ ਜ਼ਿੰਦਗੀ ਬਦਲ ਜਾਏਗੀ। ਲੋਕਾਂ ਲਈ ਆਪਣਾ ਕਿਰਾਇਆ ਅਤੇ ਆਪਣੇ ਹੋਰ ਬਿਲਾਂ ਦੀ ਅਦਾਇਗੀ ਕਰਨਾ ਆਸਾਨ ਬਣਾਉਣਾ ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਕਦਮ ਹੈ, ਬਲਕਿ ਲੋਕਾਂ ਨੂੰ ਗ਼ਰੀਬੀ ‘ਚੋਂ ਬਾਹਰ ਕੱਢਣ ਲਈ ਉਪਲਬਧ ਸਾਧਨਾਂ ਵਿੱਚੋਂ ਇੱਕ ਹੈ। ਜਿਨ੍ਹਾਂ ਲੋਕਾਂ ਨੂੰ ਘੱਟੋ ਘੱਟ ਉਜਰਤ ਮਿਲਦੀ ਹੈ, ਉਹ ਵੀ ਕਿਸੇ ਹੋਰ ਜਿੰਨੀ ਹੀ ਸਖ਼ਤ ਮਿਹਨਤ ਕਰਦੇ ਹਨ।”

ਰੋਜ਼ੇਰਿਉ ਆਗਸਟਿਨ, ਵੈਨਕੂਵਰ ਵਿੱਚ ਜੈਨੀਟਰ-
“ਵੈਨਕੂਵਰ ਰਹਿਣ ਵਾਸਤੇ ਇੱਕ ਬਹੁਤ ਮਹਿੰਗਾ ਸ਼ਹਿਰ ਹੈ। ਮੈਂ ਡਾਊਨਟਾਊਨ ਵਿੱਚ ਇੱਕ ਗਗਨਚੁੰਬੀ ਇਮਾਰਤ ਵਿੱਚ 15 ਸਾਲ ਤੋਂ ਵੱਧ ਸਮੇਂ ਤੱਕ ਕੰਮ ਕੀਤਾ ਹੈ ਅਤੇ ਇਸ ਵਿੱਚੋਂ ਜ਼ਿਆਦਾਤਰ ਸਮੇਂ ਦੌਰਾਨ ਮੈਨੂੰ ਘੱਟੋ ਘੱਟ ਉਜਰਤ ਮਿਲਦੀ ਰਹੀ ਹੈ ਅਤੇ ਇੱਕ ਇਕੱਲੀ ਮਾਂ ਦੇ ਰੂਪ ਵਿੱਚ ਮੈਂ ਆਪਣੇ ਪਰਿਵਾਰ ਨੂੰ ਸਹਾਰਾ ਦਿੰਦੀ ਰਹੀ ਹਾਂ। ਘੱਟੋ ਘੱਟ ਉਜਰਤ ਦੇ ਵਧਣ ਨਾਲ ਸਾਡੇ ਸਾਰਿਆਂ ਦੇ ਜੀਵਨ ਦਾ ਪੱਧਰ ਉੱਚਾ ਚੁੱਕਣ ਵਿੱਚ ਮਦਦ ਮਿਲੇਗੀ।”

ਫ਼ੌਰੀ ਤੱਥ:

• 2020 ਵਿੱਚ, ਬੀ ਸੀ ਵਿਚਲੇ ਕਰਮਚਾਰੀਆਂ ਵਿੱਚੋਂ 6% (121,000) ਘੱਟੋ ਘੱਟ ਉਜਰਤ ਜਾਂ ਉਸ ਤੋਂ ਘੱਟ ਕਮਾਉਂਦੇ ਸਨ।
• 2020 ਵਿੱਚ, ਬੀ ਸੀ ਵਿਚਲੇ ਕਰਮਚਾਰੀਆਂ ਵਿੱਚੋਂ 12% (244,900) $15.20 ਪ੍ਰਤੀ ਘੰਟਾ ਤੋਂ ਘੱਟ ਕਮਾਉਂਦੇ ਸਨ।