ਇੱਕ ਬੱਕਰੀ ਲਈ ਦੇਣੇ ਪਏ 2.7 ਕਰੋੜ

0
1746

ਕੋਲ ਇੰਡੀਆ ਦੀ ਇਕਾਈ ਮਹਾਨਦੀ ਕੋਲਫੀਲਡ ਲਿਮਟਿਡ ਨੂੰ ਉੜੀਸਾ ਵਿੱਚ ਇੱਕ ਬੱਕਰੀ ਦੀ ਮੌਤ ਕਾਰਨ ੨.੭ ਕਰੋੜ ਦਾ ਨੁਕਸਾਨ ਹੋਇਆ ਹੈ। ਦਰਅਸਲ ਕੋਲਾ ਟਰਾਂਸਪੋਰਟ ਡਿੱਪਰ ਦੀ ਚਪੇਟ ਵਿੱਚ ਆਉਣ ਕਰਕੇ ਇੱਕ ਬੱਕਰੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਲੋਕ ਪ੍ਰਦਰਸ਼ਨ ‘ਤੇ ਉੱਤਰ ਆਏ ਤੇ ਕੰਪਨੀ ਦਾ ਕੰਮ ਰੋਕ ਦਿੱਤਾ।
ਕੰਪਨੀ ਨੇ ਕਿਹਾ ਕਿ ਬੱਕਰੀ ਦੀ ਮੌਤ ਤੋਂ ਬਾਅਦ ਭੀੜ ਨੇ ਜਗਨਨਾਥ ਸਿੰਡਿੰਗਜ਼ ਦਾ ਕੰਮ ਤਿੰਨ ਘੰਟਿਆਂ ਲਈ ਬੰਦ ਕਰ ਦਿੱਤਾ ਅਤੇ ਕੰਪਨੀ ਨੂੰ ੨.੭ ਕਰੋੜ ਰਪਏ ਦਾ ਨੁਕਸਾਨ ਹੋਇਆ। ਲੋਕ ੬੦ ਹਜ਼ਾਰ ਮੁਆਵਜ਼ੇ ਦੀ ਮੰਗ ਕਰ ਰਹੇ ਸੀ।
ਇਸ ਵਿਰੋਧ ਕਾਰਨ ਉੜੀਸਾ ਸਰਕਾਰ ਨੂੰ ਵੀ ੪੬ ਲੱਖ ਦਾ ਨੁਕਸਾਨ ਹੋਇਆ। ਕੰਪਨੀ ਨੇ ਕਿਹਾ ਕਿ ਅਜਿਹੀਆਂ ਰੁਕਾਵਟਾਂ ਨਾਲ ਦੇਸ਼ ਨੂੰ ੫ ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਾਉਣ ਵਿੱਚ ਝਟਕਾ ਲੱਗੇਗਾ।