ਕੈਨੇਡਾ ‘ਚ ਸੈਲਫੀ ਲੈਂਦੀ ਕੁੜੀ ਸਮੁੰਦਰ ‘ਚ ਡੁੱਬੀ

0
1644

ਫਿਰੋਜ਼ਪੁਰ: ਕੈਨੇਡਾ ਵਿਖੇ ਪੜ੍ਹਾਈ ਲਈ ਗਈ ਪੰਜਾਬੀ ਲੜਕੀ ਦੀ ਸੈਲਫੀ ਲੈਣ ਦੇ ਚੱਕਰ ‘ਚ ਜਾਨ ਚਲੀ ਗਈ। ਫਿਰੋਜ਼ਪੁਰ ਦੇ ਪਿੰਡ ਫਿਰੋਜ਼ਸ਼ਾਹ ਦੀ ਰਹਿਣ ਵਾਲੀ ਸਰਬਜਿੰਦਰ ਕੌਰ ਦੋ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ। ਕਾਲਜ ਟੂਰ ‘ਤੇ ਗਈ ਸਰਬਜਿੰਦਰ ਸੈਲਫੀ ਲੈਂਦੇ ਸਮੇਂ ਪੈਰ ਤਿਲਕਣ ਕਾਰਨ ਸਮੁੰਦਰ ‘ਚ ਜਾ ਡਿੱਗੀ ਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਦਾਦੇ ਨੇ ਦੱਸਿਆ ਕਿ ਸਰਬਜਿੰਦਰ ਦੇ ਮਾਤਾ-ਪਿਤਾ ਚਾਰ ਮਹੀਨਿਆਂ ਤੋਂ ਕੈਨੇਡਾ ‘ਚ ਹਨ, ਜੋ ਉਸ ਨੂੰ ਮਿਲਣ ਗਏ ਸਨ। ਇਸ ਦੌਰਾਨ ਇਹ ਹਾਦਸਾ ਹੋ ਗਿਆ। ਮਾਪਿਆਂ ਦੇ ਕੈਨੇਡਾ ‘ਚ ਹੋਣ ਕਾਰਨ ਉਸ ਦਾ ਸਸਕਾਰ ਕੈਨੇਡਾ ‘ਚ ਹੀ ਕੀਤਾ ਜਾਵੇਗਾ।