ਗਿੱਪੀ ਪਾਕਿ ਸਥਿਤ ਆਪਣੇ ਜੱਦੀ ਪਿੰਡ ਪਹੁੰਚੇ

0
1094

ਅੰਮ੍ਰਿਤਸਰ: ਆਪਣੇ ਤਿੰਨ ਦਿਨਾਂ ਦੌਰੇ ‘ਤੇ ਲੰਘੇ ਦਿਨ ਪਾਕਿਸਤਾਨ ਪਹੁੰਚੇ ਪ੍ਰਸਿੱਧ ਪੰਜਾਬੀ ਗਾਇਕ ਤੇ ਅਭਿਨੇਤਾ ਗਿੱਪੀ ਗਰੇਵਾਲ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਭਾਰੀ ਸੁਰੱਖਿਆ ਹੇਠ ਜ਼ਿਲ੍ਹਾ ਫ਼ੈਸਲਾਬਾਦ ‘ਚ ਆਪਣੇ ਜੱਦੀ ਪਿੰਡ ੪੭ ਜੇ. ਬੀ. ਮਨਸੂਰਾ ਪਹੁੰਚੇ।
ਉੱਥੇ ਪਹੁੰਚਣ ‘ਤੇ ਨਾਸਿਰ ਢਿੱਲੋਂ, ਭੁਪਿੰਦਰ ਸਿੰਘ ਲਵਲੀ ਸਮੇਤ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਇਸ ਦੌਰਾਨ ਪੂਰੇ ਪਿੰਡ ‘ਚ ਵਿਆਹ ਵਾਲਾ ਮਾਹੌਲ ਬਣਿਆ ਰਿਹਾ। ਇਸ ਮੌਕੇ ਗਿੱਪੀ ਗਰੇਵਾਲ ਦੇ ਭਰਾ ਪੰਜਾਬੀ ਗਾਇਕ ਸਿੱਪੀ ਗਰੇਵਾਲ, ਤਪਿੰਦਰ ਸਿੰਘ, ਗੁਫ਼ਾਰ ਅਲੀ ਭਾਣਾ ਆਦਿ ਵੀ ਉਨ੍ਹਾਂ ਦੇ ਨਾਲ ਸਨ। ਗਿੱਪੀ ਗਰੇਵਾਲ ਨੇ ਉੱਥੇ ੪-੫ ਘੰਟੇ ਰੁਕ ਕੇ ਪਿੰਡ ਦੇ ਵਡੇਰੇ ਅਤੇ ਆਪਣੇ ਪਿਤਾ ਦੇ ਮਿੱਤਰ ਬਾਬਾ ਅਨਵਰ ਅਲੀ ਨਾਲ ਆਪਣੇ ਵਡੇਰਿਆਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਗਿੱਪੀ ਗਰੇਵਾਲ ਪਿੰਡ ਦੇ ਬਜ਼ੁਰਗਾਂ ਨਾਲ ਆਪਣੇ ਜੱਦੀ ਘਰ ਵੀ ਪਹੁੰਚੇ ਜਿੱਥੇ ਦੇਸ਼ ਦੀ ਵੰਡ ਤੋਂ ਬਾਅਦ ਰਹਿ ਰਹੇ ਉਨ੍ਹਾਂ ਦੇ ਘਰ ਦਾ ਇਕ ਪੁਰਾਣਾ ਤਾਲਾ ਉਨ੍ਹਾਂ ਨੂੰ ਤੋਹਫ਼ੇ ਵਜੋਂ ਭੇਟ ਕੀਤਾ।