ਡੱਡੂ ਤੇ ਡੱਡ ਦਾ ਤਲਾਕ

0
4040

ਮੱਧ ਪ੍ਰਦੇਸ਼ ਵਿੱਚ ਮੀਂਹ ਦੀ ਮੰਨਤ ਨੂੰ ਲੈ ਕੇ ਦੋ ਮਹੀਨੇ ਪਹਿਲਾਂ ਸੂਬੇ ਦੀ ਰਾਜਧਾਨੀ ਵਿੱਚ ਮਿੱਟੀ ਨਾਲ ਬਣਾਏ ਡੱਡੂ ਅਤੇ ਡੱਡ ਦਾ ਵਿਆਹ ਕਰਵਾਇਆ ਗਿਆ ਸੀ। ਪਰ ਹੁਣ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪੈ ਰਹੇ ਭਾਰੀ ਮੀਂਹ ਤੋਂ ਪ੍ਰੇਸ਼ਾਨ ਹੋ ਕੇ ਦੋਹਾਂ ਤਲਾਕ ਕਰਵਾਇਆ ਗਿਆ ਹੈ। ਇੰਦਰਪੁਰੀ ਇਲਾਕੇ ਵਿੱਚ ਓਮ ਸ਼ਿਵ ਸ਼ਕਤੀ ਮੰਡਲ ਮੈਂਬਰਾਂ ਨੇ ਡੱਡੂ ਤੇ ਡੱਡ ਦਾ ਵਿਆਹ ਕਰਵਾਇਆ ਸੀ ਤੇ ਹੁਣ ਤਲਾਕ ਵੀ ਉਨ੍ਹਾਂ ਵੱਲੋਂ ਹੀ ਕਰਵਾਇਆ ਗਿਆ।
ਮੰਡਲ ਦੇ ਅਹੁਦੇਦਾਰ ਸੁਰੇਸ਼ ਅਗਰਵਾਲ ਨੇ ਦੱਸਿਆ ਕਿ ਸੂਬੇ ਵਿੱਚ ਭਾਰੀ ਬਰਸਾਤ ਜੁਲਾਈ ਵਿੱਚ ਮਿੱਟੀ ਦਾ ਡੱਡੂ ਤੇ ਡੱਡ ਬਣਾ ਕੇ ਉਨ੍ਹਾਂ ਦਾ ਵਿਆਹ ‘ਸਥਿਤ ਤੁਰੰਤ ਮਹਾਦੇਵ ਮੰਦਿਰ’ ਵਿੱਚ ਕਰਵਾਇਆ ਸੀ। ਵਿਆਹ ਤੋਂ ਬਾਅਦ ਸੂਬੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਅਤੇ ਹੁਣ ਲੋਕ ਬਰਸਾਤ ਤੋਂ ਪ੍ਰੇਸ਼ਾਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਮੀਂਹ ਨੂੰ ਰੋਕਣ ਲਈ ਉਨ੍ਹਾਂ ਦਾ ਤਲਾਕ ਕਰਵਾਉਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਇਸੇ ਮੰਦਰ ਵਿੱਚ ਦੋਹਾਂ ਦਾ ਤਲਾਕ ਕਰਵਾ ਕੇ ਪਾਣੀ ਵਿੱਚ ਵਿਸਰਜਨ ਕੀਤਾ ਗਿਆ।