ਇਰਾਨ ਦੀ ਸੰਸਦ ‘ਚ ਪਾਸ ਹੋਏ ਬਿੱਲ ਮੁਤਾਬਕ ਪਿਓ ਆਪਣੀ ਹੀ ਧੀ ਨਾਲ ਵਿਆਹ ਕਰ ਸਕਦਾ ਹੈ। ਧੀ ਦੀ ਉਮਰ ੧੩ ਸਾਲ ਤੋਂ ਜ਼ਿਆਦਾ ਤੇ ਉਹ ਗੋਦ ਲਈ ਹੋਣੀ ਚਾਹੀਦੀ ਹੈ।
ਇੱਕ ਮੱਨੁਖੀ ਅਧਿਕਾਰ ਵਕੀਲ ਸ਼ਦੀ ਸਦਰ ਨੇ ਇਸ ਬਿੱਲ ਬਾਰੇ ਕਿਹਾ ਕਿ ਆਪਣੀ ਗੋਦ ਲਈ ਧੀ ਨਾਲ ਵਿਆਹ ਕਰਨਾ ਇਰਾਨੀ ਸੱਭਿਅਤਾ ਦਾ ਹਿੱਸਾ ਨਹੀਂ
ਹੈ।
ਈਰਾਨ ਦੇ ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਬਿੱਲ ਨੂੰ ਪਾਸ ਕਰਨ ਦਾ ਮਕਸਦ ਹਿਜਾਬ ਦੀ ਪ੍ਰੇਸ਼ਾਨੀ ਨੂੰ ਸੁਧਾਰਨਾ ਹੈ। ਕਿਉਂਕਿ ਗੋਦ ਲਈ ਧੀ ਨੂੰ ਪਿਓ ਅੱਗੇ ਤੇ ਗੋਦ ਲਏ ਬੇਟੇ ਅੱਗੇ ਮਾਂ ਨੂੰ ਹਿਜ਼ਾਬ ਪਾਉਣਾ ਪੈਂਦਾ ਹੈ। ਇਰਾਨ ‘ਚ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੀ ਸੰਸਥਾ ਦਾ ਕਹਿਣਾ ਹੈ ਕਿ ਇਸ ਨਾਲ ਬੱਚਿਆਂ ਪ੍ਰਤੀ ਅਪਰਾਧ ਵਧਣਗੇ।