ਈਕੋਸਿੱਖ ਜਥੇਬੰਦੀ ਕੈਨੇਡਾ ‘ਚ 55000 ਦਰੱਖਤ ਲਾਵੇਗੀ

0
1051

ਈਕੋਸਿੱਖ ਜਥੇਬੰਦੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਜਨਮ ਦਿਵਸ ਦੇ ਸਨਮਾਨ ਵਿੱਚ ਕਨੇਡਾ ਦੇ ਮਿਸੀਸਾਗਾ ਵਿੱਚ ੨੦੦ ਰੁੱਖ ਲਗਾਏ ਗਏ ਹਨ। ਕੋਰਟਨੀ ਪਾਰਕ ਐਥਲੈਟਿਕ ਫੀਲਡਜ਼ ਵਿਖੇ ਇਸ ਪੌਦੇ ਲਗਾਉਣ ਦੀ ਮੁਹਿੰਮ ਵਿਚ ਸਿੱਖ ਭਾਈਚਾਰੇ ਸਮੇਤ ਵੱਖ ਵੱਖ ਭਾਈਚਾਰਿਆਂ ਦੇ ੬੦ ਲੋਕ ਸ਼ਾਮਲ ਹੋਏ।
ਐਮ ਪੀ ਰੂਬੀ ਸਹੋਤਾ ਅਤੇ ਐਮ ਪੀ ਪੀ ਦੀਪਕ ਆਨੰਦ ਵੀ ਫੈਡਰਲ ਅਤੇ ਸੂਬਾਈ ਸਰਕਾਰਾਂ ਤੋਂ ਸੇਵਾ ਦੇ ਸਰਟੀਫਿਕੇਟ ਅਤੇ ਈਕੋਸਿੱਖ ਕੈਨੇਡਾ ਦੇ ਸਮਰਥਨ ਅਤੇ ਸਨਮਾਨ ਕਰਨ ਲਈ ਪਹੁੰਚੇ ਹੋਏ ਸਨ।