ਮਾਂ ਨੇ ਨਸ਼ੇ ਦੀ ਆਦੀ ਧੀ ਬੇੜੀਆਂ ’ਚ ਬੰਨੀ

0
1385

ਅੰਮ੍ਰਿਤਸਰ: ਸ਼ਹਿਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਨਸ਼ੇ ਦੀ ਆਦੀ ਇਕ ਕੁੜੀ ਨੂੰ ਉਸ ਦੇ ਪਰਿਵਾਰ ਵਲੋਂ ਨਸ਼ਾ ਕਰਨ ਤੋਂ ਰੋਕਣ ਲਈ ਲੋਹੇ ਦੀ ਜ਼ੰਜੀਰ ਨਾਲ ਬੰਨ੍ਹ ਕੇ ਰੱਖਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਵੀਡੀਓ ਨੇ ਨਸ਼ਿਆਂ ਨਾਲ ਗ੍ਰਸਤ ਹੋ ਰਹੀ ਨੌਜਵਾਨ ਪੀੜ੍ਹੀ ਦੇ ਮਾੜੇ ਹਾਲ ਨੂੰ ਉਜਾਗਰ ਕੀਤਾ ਹੈ। ਵੀਡੀਓ ਵਾਇਰਲ ਹੋਣ ਮਗਰੋਂ ਪੁਲੀਸ ਨੇ ਸਬੰਧਤ ਪਰਿਵਾਰ ਦੀ ਕੁੜੀ ਨੂੰ ਨਸ਼ਿਆਂ ਤੋਂ ਬਚਾਉਣ ਤੇ ਇਲਾਜ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਉਸ ਦੀ ਮਾਂ ਵੱਲੋਂ ਨਸ਼ਿਆਂ ਤੋਂ ਰੋਕਣ ਲਈ ਅਜਿਹਾ ਕੀਤਾ ਗਿਆ ਹੈ, ਪਰ ਇਸ ਜ਼ੰਜੀਰ ਨੂੰ ਲੱਗੇ ਤਾਲੇ ਦੀ ਚਾਬੀ ਵੀ ਇਸੇ ਕੁੜੀ ਕੋਲ ਹੀ ਹੈ। ਉਨ੍ਹਾਂ ਦੱਸਿਆ ਕਿ ਕੁੜੀ ਨੂੰ ਨਸ਼ੇ ਛੱਡਣ ਲਈ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਾਇਰਲ ਹੋਈ ਵੀਡੀਓ ਕਰ ਕੇ ਪਰਿਵਾਰ ਦੀ ਬਦਨਾਮੀ ਹੋ ਰਹੀ ਹੈ, ਜਿਸ ਲਈ ਉਹ ਹੁਣ ਮੀਡੀਆ ਤੋਂ ਦੂਰ ਰਹਿਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਵਾਇਰਲ ਵੀਡੀਓ ਤੇ ਤਸਵੀਰਾਂ ਵਿੱਚ ਇਕ ਕੁੜੀ ਦੇ ਪੈਰ ਨੂੰ ਜ਼ੰਜੀਰ ਨਾਲ ਬੰਨ੍ਹਿਆ ਦਿਖਾਇਆ ਗਿਆ
ਹੈ।
ਕੋਲ ਖੜ੍ਹੀ ਉਸ ਦੀ ਮਾਂ ਦੱਸ ਰਹੀ ਹੈ ਕਿ ਉਸ ਦੀ ਕੁੜੀ ਨਸ਼ੇ ਦੀ ਆਦੀ ਹੈ, ਜਿਸ ਦਾ ਇਲਾਜ ਚਲ ਰਿਹਾ ਹੈ। ਇਲਾਜ ਵਾਸਤੇ ਉਸ ਨੇ ਤਿੰਨ ਚਾਰ ਵਾਰ ਨਸ਼ਾ ਛੁਡਾਊ ਕੇਂਦਰ ਵਿਚ ਕੁੜੀ ਨੂੰ ਦਾਖਲ ਕਰਵਾਇਆ ਸੀ, ਪਰ ਉਹ ਉਥੋਂ ਭੱਜ ਆਉਂਦੀ ਰਹੀ ਹੈ।
ਦੋ ਦਿਨ ਪਹਿਲਾਂ ਵੀ ਉਹ ਉਸ ਨੂੰ ਨਸ਼ਾ ਛੱਡਣ ਲਈ ਇਲਾਜ ਵਾਸਤੇ ਕੇਂਦਰ ਲੈ ਕੇ ਗਈ ਸੀ, ਜਿੱਥੇ ਉਹ ਦੋ ਦਿਨ ਦਾਖਲ ਰਹੀ। ਅੱਜ ਉਸ ਨੂੰ ਮੁੜ ਦਵਾਈ ਲੈ ਕੇ ਦਿੱਤੀ ਹੈ। ਦੁਖੀ ਮਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕੁੜੀਆਂ ਵਾਸਤੇ ਵੱਖਰਾ ਨਸ਼ਾ ਛੁਡਾਊ ਕੇਂਦਰ ਬਣਾਇਆ ਜਾਵੇ।