ਬਰੈਂਪਟਨ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਪੰਜਾਬੀ ਵਿਦਿਆਰਥੀ ਨੂੰ 1 ਸਾਲ ਦੀ ਸਜ਼ਾ

0
1049

ਟੋਰਾਂਟੋ: ਬਰੈਂਪਟਨ ਵਿਖੇ ਜੱਜ ਨੇ ਸ਼ਰਾਬ ਪੀਅ ਕੇ ਗੱਡੀ ਚਲਾਉਣ ਦੇ ਦੋਸ਼ਾਂ ਤਹਿਤ ਪੰਜਾਬੀ ਵਿਸ਼ਾਲ ਸਿੰਘ (੨੦) ਨੂੰ ਆਪਣੀਆਂ ਦਲੀਲਾਂ ਨਾਲ ਸ਼ਰਮਸਾਰ ਕੀਤਾ ਅਤੇ ਸਜ਼ਾ ਸੁਣਾਈ। ਵਿਸ਼ਾਲ ਦੋ ਕੁ ਸਾਲ ਪਹਿਲਾਂ ਵਿਦਿਆਰਥੀ ਵਜੋਂ ਕੈਨੇਡਾ ਪੁੱਜਾ ਸੀ।
ਜਿਸ ਤੋਂ ਬਾਅਦ ਉਸ ਨੂੰ ਓਪਨ ਵਰਕ ਪਰਮਿਟ ਮਿਲਿਆ। ਡਰਾਈਵਿੰਗ ਲਾਈਸੈਂਸ ਬਣਵਾ ਕੇ ਉਹ ਟਰੱਕ ਚਲਾਉਣ ਲੱਗਾ ਪਰ ਸੜਕਾਂ ਉਪਰ ਕਾਨੂੰਨ ਮੁਤਾਬਿਕ ਗੱਡੀ ਚਲਾਉਣਾ ਜ਼ਰੂਰੀ ਨਾ ਸਮਝਿਆ। ਪੁਲਿਸ ਅਫ਼ਸਰਾਂ ਦੀਆਂ ਨਸੀਹਤਾਂ ਨੂੰ ਵੀ ਟਿੱਚ ਜਾਣਨ ਲੱਗਾ ਤਾਂ ਅਖੀਰ ਕ੍ਰਿਮੀਨਲ ਕੇਸ ‘ਚ ਅਜਿਹਾ ਫਸਿਆ ਹੈ ਕਿ ਹੁਣ ਕੈਨੇਡਾ ਵਿਚ ਠਾਹਰ ਪੱਕੀ ਹੋਣ ਦਾ ਭਵਿੱਖ ਖ਼ਤਮ ਹੋ ਚੁੱਕਾ ਹੈ। ਅਦਾਲਤ ਵਿਚ ਉਸ ਨੇ ਆਪਣੇ ਵਕੀਲ ਦੀ ਸਲਾਹ ਤੋਂ ਬਾਅਦ ਸ਼ਰਾਬੀ ਹੋ ਕੇ ਗੱਡੀ ਚਲਾਉਣ ਦੇ ਅਪਰਾਧਿਕ ਦੋਸ਼ ਸਵੀਕਾਰ ਕੀਤੇ। ਜਿਸ ਤੋਂ ਬਾਅਦ ਜੱਜ ਨੇ ਉਸ ਨੂੰ ਇਕ ਸਾਲ ਦੀ ਸਜ਼ਾ ਦਿੱਤੀ ਅਤੇ ੪੧੦੦ ਡਾਲਰ ਜੁਰਮਾਨਾ ਕੀਤਾ। ਇਸ ਦੇ ਨਾਲ ਹੀ ਉਸ ਦਾ ਗੱਡੀ ਚਲਾਉਣ ਦਾ ਲਾਈਸੈਂਸ ਵੀ ਜ਼ਬਤ ਕਰ ਲਿਆ ਗਿਆ ਹੈ।
ਵਿਸ਼ਾਲ ਦੀ ਭੈਣ ਕੈਨੇਡਾ ‘ਚ ਪੜ੍ਹਦੀ ਹੈ ਅਤੇ ਮਾਪੇ ਵੀ ਇਸ ਵੇਲੇ ਮਿਲਣ ਵਾਸਤੇ ਕੈਨੇਡਾ ਪੁੱਜੇ ਹਨ ਪਰ ਉਸ ਨੇ ਸ਼ਰਮ ਵਜੋਂ ਆਪਣੇ ਕੇਸ ਮਾਪਿਆਂ ਅਤੇ ਭੈਣ ਤੋਂ ਲੁਕੋ ਰੱਖਿਆ। ਵਰਕ ਪਰਮਿਟ ਦੀ ਤਰੀਕ ਖ਼ਤਮ ਹੋਣ ਤੋਂ ਬਾਅਦ ਉਸ ਦਾ ਕੈਨੇਡਾ ‘ਚੋਂ ਨਿਕਾਲਾ ਹੋ ਸਕਦਾ ਹੈ।