ਕੈਨੇਡਾ ਦਾ ਟਰੱਕ ਡਰਾਈਵਰ ਅਮਰੀਕਾ ‘ਚ ਸਵਾ ਕੁਇੰਟਲ ਕੋਕੀਨ ਸਮੇਤ ਗ੍ਰਿਫ਼ਤਾਰ

0
1079

ਟੋਰਾਂਟੋ: ਅਮਰੀਕਾ ਤੋਂ ਕੈਨੇਡਾ ‘ਚ ਟਰੱਕ ਲਿਆਉਂਦੇ ਸਮੇਂ ਸਰਹੱਦ ‘ਤੇ ਕਸਟਮਜ਼ ਅਧਿਕਾਰੀਆਂ ਨੇ ਡਰਾਈਵਰ ਜਤਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸ ਤੋਂ ੬੦ ਲੱਖ ਡਾਲਰਾਂ ਦੇ ਮੁੱਲ ਦੀ ਲਗਪਗ ਸਵਾ ਕੁਇੰਟਲ ਦੇ ਕਰੀਬ ਕੋਕੀਨ ਬਰਾਮਦ ਕੀਤੀ ਗਈ ਹੈ। ਸ਼ੱਕੀ ਦੋਸ਼ੀ ਨੂੰ ਮਿਸ਼ੀਗਨ ਪੁਲਿਸ ਦੇ ਹਵਾਲੇ ਕੀਤਾ ਗਿਆ, ਜਿਥੇ ਬੀਤੇ ਕੱਲ੍ਹ ਉਸ ਨੂੰ ਜੱਜ ਸਾਹਮਣੇ ਪੇਸ਼ ਕਰਕੇ ਅਦਾਲਤੀ ਕਾਰਵਾਈ ਆਰੰਭ ਦਿੱਤੀ ਗਈ।ਟਰੱਕ ਰੋਕੇ ਜਾਣ ਮੌਕੇ ਜਤਿੰਦਰਪਾਲ ਬਹੁਤ ਘਬਰਾਇਆ ਹੋਇਆ ਦਿਸ ਰਿਹਾ ਸੀ। ਅੰਬੈਸਡਰ ਬਰਿੱਜ ਸਰੱਹਦੀ ਲਾਂਘੇ ‘ਤੇ ਟਰੱਕ ਦਾ ਐਕਸਰੇ ਕੀਤਾ ਗਿਆ ਅਤੇ ਕੁੱਤਿਆਂ ਦੀ ਮਦਦ ਲਈ ਗਈ। ਤਲਾਸ਼ੀ ਦੌਰਾਨ ਕੋਕੀਨ ਦੀ ਵੱਡੀ ਖੇਪ (੧ ਕਿਲੋ ਦੀਆਂ ੧੨੦ ਇੱਟਾਂ) ਦਾ ਖੁਲਾਸਾ ਹੋਇਆ।ਇਕ ਟਰੱਕ ਡਰਾਈਵਰ ਨੂੰ ਅਮਰੀਕਾ ਤੋਂ ਕੋਕੀਨ ਕੈਨੇਡਾ ‘ਚ ਟਿਕਾਣੇ ‘ਤੇ ਪਹੁੰਚਾਉਣ ਲਈ ਪ੍ਰਤੀ ਕਿਲੋ ੧੦੦੦ ਡਾਲਰ ਮਿਲਦਾ ਹੈ।
ਆਮ ਤੌਰ ‘ਤੇ ਇਕ ਖੇਪ ੪੦ ਕਿਲੋ ਤੋਂ ਵੱਧ ਨਹੀਂ ਹੁੰਦੀ ਪਰ ਕਈ ਖੇਪਾਂ ਲੰਘਾ ਚੁੱਕੇ ਡਰਾਈਵਰ ਨੂੰ ਉਸ ਦੇ ਆਕਾਵਾਂ ਵਲੋਂ ਵੱਡੀ ਖੇਪ ਦਿੱਤੀ ਜਾਂਦੀ ਹੈ ਜੋ ਇਸ ਕੇਸ ‘ਚ ਜਾਪਦਾ ਹੈ। ਜਤਿੰਦਰਪਾਲ ਨੇ ਟਰੱਕ ‘ਚ ਕੋਕੀਨ ਬਾਰੇ ਪਤਾ ਹੋਣ ਤੋਂ ਇਨਕਾਰ ਕੀਤਾ ਹੈ।