ਕੈਨੇਡਾ ਬਣ ਰਿਹੈ ਭਾਰਤੀਆਂ ਦਾ ਦੂਜਾ ਘਰ

0
1248

ਸਰੀ: ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਕਾਨੂੰਨਾਂ ‘ਚ ਕੁੱਝ ਤਬਦੀਲੀਆਂ ਹੋਣ ਨਾਲ ਕੋਈ ਵੀ ਕੰਪਨੀ ਹੁਣ ਕੈਨੇਡਾ ਤੋਂ ਬਾਹਰੋਂ ਕਿਸੇ ਕਾਮੇ ਨੂੰ ਸਿਰਫ ਦੋ ਹਫ਼ਤਿਆਂ ਵਿੱਚ ਕੈਨੇਡਾ ਬੁਲਾ ਸਕਦੀ ਹੈ। ਇਸ ਕਾਰਨ ਭਾਰੀ ਗਿਣਤੀ ਵਿੱਚ ਲੋਕ ਕੈਨੇਡੀਅਨ ਕੰਪਨੀਆਂ ਵਿੱਚ ਰੁਜ਼ਗਾਰ ਪ੍ਰਾਪਤ ਕਰਕੇ ਕੈਨੇਡਾ ਆ ਰਹੇ ਹਨ। ਭਾਰਤੀ ਲੋਕ ਵੀ ਇਸ ਪ੍ਰਤੀ ਪਿੱਛੇ ਨਹੀਂ ਅਤੇ ਵਰਕ ਪਰਮਿਟ ਖ਼ਤਮ ਹੋਣ ਤੋਂ ਬਾਅਦ ਉਹ ਕੈਨੇਡਾ ਵਿੱਚ ਹੀ ਪੱਕੇ ਤੌਰ ‘ਤੇ ਰਹਿਣ ਨੂੰ ਤਰਜੀਹ ਦੇ ਰਹੇ ਹਨ। ਪਿੱਛਲੇ ਸਾਲ ਐਕਸਪ੍ਰੈਸ ਐਂਟਰੀ ਸਕੀਮ ਤਹਿਤ ੩੦,੫੦੦ ਭਾਰਤੀ ਨਾਗਰਿਕਾਂ ਨੂੰ ਕੈਨੇਡਾ ‘ਚ ਸਥਾਈ ਨਿਵਾਸ ਹਾਸਲ ਕੀਤਾ ਹੈ। ਸਾਲ ੨੦੧੬ ‘ਚ ਐਕਸਪ੍ਰੈੱਸ ਐਂਟਰੀ ਸਕੀਮ ਤਹਿਤ ਕੈਨੇਡਾ ‘ਚ ਕੁੱਲ ੯੨,੦੦੦ ਲੋਕਾਂ ਨੇ ਸਥਾਈ ਨਿਵਾਸ ਹਾਸਲ ਕੀਤਾ ਹੈ। ਇਹ ਗਿਣਤੀ ਇਸ ਤੋਂ ਪਿੱਛਲੇ ਸਾਲ ਦੇ ਮੁਕਾਬਲੇ ‘ਚ ੪੧ ਫੀਸਦੀ ਜ਼ਿਆਦਾ ਹੈ। ਭਾਰਤ ਵਿੱਚ ਵੱਧ ਰਹੀ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ ਦਾ ਜੋ ਆਲਮ ਚੱਲ ਰਿਹਾ ਹੈ। ਉਸ ਨੂੰ ਵੇਖਦਿਆਂ ਵੀ ਵਧੇਰੇ ਸੰਭਾਵਨਾਵਾਂ ਵਾਲੇ ਦੇਸ਼ ਕੈਨੇਡਾ ਵਿੱਚ ਉਹ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਏਧਰ ਨੂੰ ਵਹੀਰਾਂ ਘੱਤ ਰਹੇ ਹਨ। ਸਾਲ ੨੦੧੭ ‘ਚ ਕੈਨੇਡਾ ‘ਚ ਇਸ ਤਰ੍ਹਾਂ ੬੫,੫੦੦ ਲੋਕਾਂ ਨੂੰ ਸਥਾਈ ਨਾਗਰਿਕਤਾ ਮਿਲੀ ਸੀ, ਜਿਸ ਵਿੱਚੋਂ ਕਰੀਬ ੨੬,੩੦੦ ਲੋਕ ਭਾਰਤੀ ਸਨ। ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਜਿਸ ਤਰ੍ਹਾਂ ਨਾਲ ਲੋਕਾਂ ਨੂੰ ਐੱਚ-੧ਬੀ ਵੀਜ਼ਾ ਹਾਸਲ ਕਰਕੇ ਗਰੀਨ ਕਾਰਡ ਲੈਣ ‘ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੂੰ ਦੇਖਦੇ ਹੋਏ ਵੀ ਭਾਰਤੀ ਨਾਗਰਿਕ ਕੈਨੇਡਾ ਦਾ ਰੁੱਖ਼ ਵਧੇਰੇ ਕਰਨ ਲੱਗ ਗਏ ਹਨ।