ਕੈਲਗਰੀ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਚੋਣ ਮੁਹਿੰਮ ਦੌਰਾਨ ਵਰਤਿਆ ਜਾਣ ਵਾਲਾ ਹਵਾਈ ਜਹਾਜ਼ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ‘ਚ ਨੁਕਸਾਨਿਆ ਗਿਆ ਹੈ। ਚੋਣ ਪ੍ਰਚਾਰ ਦੇ ਪਹਿਲੇ ਦਿਨ ਵਿਕਟੋਰੀਆ ਪਹੁੰਚੇ ਪ੍ਰਧਾਨ ਮੰਤਰੀ ਦੇ ਨਾਲ ਯਾਤਰਾ ਕਰਨ ਵਾਲੇ ਪੱਤਰਕਾਰਾ ਦੀ ਟੀਮ ਜਹਾਜ਼ ‘ਚੋਂ ਉਤਾਰ ਕੇ ਟਰਮੀਨਲ ਤਕ ਲੈ ਕੇ ਜਾਣ ਵਾਲੀ ਬੱਸ ਇਸ ਜਹਾਜ਼ ਦੇ ਇਕ ਵਿੰਗ ਦੇ ਹੇਠੋਂ ਗੁਜ਼ਰਦੀ ਉਸ ਨਾਲ ਟਕਰਾ ਗਈ ਜਿਸ ਨਾਲ ਇਸ ਵਿੰਗ ਨੂੰ ਹਲਕਾ ਨੁਕਸਾਨ ਪਹੁੰਚਿਆ ਹੈ। ਦੇਸ਼ ਦੀਆਂ ੪੩ਵੀਆਂ ਸੰਸਦੀ ਚੋਣਾ ਦਾ ਬਿਗਲ ਅਜੇ ਵੱਜਿਆ ਹੀ ਸੀ ਕਿ ਮੀਡੀਆ ‘ਚ ਖ਼ਬਰ ਛਪ ਗਈ ਕਿ ਐਸ.ਐਨ.ਸੀ. – ਲੈਵਾਲਿਨ ਮਾਮਲੇ ਉੱਤੇ ਆਰਸੀਐਮਪੀ ਵਲੋਂ ਕਈ ਵਿਅਕਤੀਆਾ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਈ ਵਿਅਕਤੀਆਂ ਨੂੰ ਕੈਬਨਿਟ ਕੌਨਫੀਡੈਂਸ਼ਿਐਲਿਟੀ’ ਦੇ ਚੱਲਦਿਆਂ ਚੁੱਪ ਰਹਿਣ ਨੂੰ ਵਰਜਿਆ ਗਿਆ ਹੈ। ਉੱਧਰ ਸਾਬਕਾ ਫੈਡਰਲ ਜਸਟਿਸ ਮਨਿਸਟਰ ਜੋਡੀ ਵਿਲਸਨ ਰੇਬਉਲਟ ਨੇ ਮੰਨਿਆ ਹੈ ਕਿ ਉਸ ਨਾਲ ਆਰਸੀਐਮਪੀ ਨੇ ਪੁੱਛ ਪੜਤਾਲ ਕੀਤੀ ਹੈ। ਐਨ ਚੋਣਾ ਮੌਕੇ ਐਸ.ਐਨ.ਸੀ – ਲੈਵਾਲਿਨ ਸਕੈਂਡਲ ਦਾ ਭੂਤ ਨਿਕਲ ਆਉਣਾ ਲਿਬਰਲ ਪਾਰਟੀ ਦੇ ਚੋਣ ਪ੍ਰੋਗਰਾਮ ਨੂੰ ਨੁਕਸਾਨ ਪਹੁੰਚਾ ਸਕਦਾ ਮੰਨਿਆ ਜਾ ਰਿਹਾ ਹੈ। ਵਿਰੋਧੀ ਧਿਰਾ ਕੋਲ ਇਸ ਸਬੰਧੀ ਮਸਾਲਾ ਹੱਥ ਲੱਗ ਗਿਆ ਹੈ। ਲੰਘੇ ਜਨਵਰੀ ਮਹੀਨੇ ਤੋਂ ਹੀ ਇਹ ਮਾਮਲਾ ਪ੍ਰਧਾਨ ਮੰਤਰੀ ਲਈ ਮੁਸੀਬਤ ਬਣਿਆ ਹੋਇਆ ਹੈ। ਐਨ.ਡੀ.ਪੀ. ਨਾਲ ਸਬੰਧਿਤ ਮਾਟਰੀਆਲ ਦੇ ਸੰਸਦੀ ਚੋਣ ਖੇਤਰ -ਲਾ’ਸਾਲ ਐਮਾਰਡ-ਵਰਡੂਨ ਤੋਂ ਉਮੀਦਵਾਰ ਔਲਿਵਿਅਰ ਮੈਥਿਊ ਨੇ ਆਪਣੀ ਉਮੀਦਵਾਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ¢ ਉਸ ਦੀ ਸਾਬਕਾ ਪਤਨੀ ਨੇ ਸੋਸ਼ਲ ਮੀਡੀਆ ‘ਤੇ ਆ ਕੇ ਉਸ ਉੱਪਰ ਗੰਭੀਰ ਦੋਸ਼ ਲਗਾ ਦਿੱਤੇ ਹਨ। ਆਪਣੀ ਫੇਸਬੁੱਕ ਟਿੱਪਣੀ ਵਿਚ ਮੈਥਿਊ ਨੇ ਕਿਹਾ ਹੈ ਕਿ ਉਸ ਵਿਰੁੱਧ ਲਗਾਏ ਗਏ ਦੋਸ਼ ਬੇਬੁਨਿਆਦ ਹਨ ਪਰ ਉਹ ਆਪਣੀ ਉਮੀਦਵਾਰੀ ਤੋਂ ਅਸਤੀਫ਼ਾ ਦੇ ਰਿਹਾ ਹੈ। ਚੋਣਾ ਤੋਂ ਠੀਕ ਪਹਿਲਾ ਇਸ ਰਾਈਡਿੰਗ ਤੋਂ ਐਨ.ਡੀ.ਪੀ. ਨੂੰ ਨਵਾ ਉਮੀਦਵਾਰ ਐਲਾਨਣਾ ਪਵੇਗਾ। ਚੋਣਾ ਤੋਂ ਪਹਿਲਾ ਅਤੇ ਪ੍ਰਚਾਰ ਦੇ ਪਹਿਲੇ ਹੀ ਦਿਨ ਪਾਰਟੀ ਇਕ ਉਮੀਦਵਾਰ ਤੋਂ ਵਾਝੀ ਹੋ ਗਈ ਹੈ, ਉਸ ਵਲੋਂ ਅਜੇ ਤੱਕ ਪੂਰੇ ੩੩੮ ਉਮੀਦਵਾਰ ਵੀ ਨਹੀਂ ਐਲਾਨੇ ਜਾ ਸਕੇ ਹਨ¢ ਜਗਮੀਤ ਸਿੰਘ ਇਸ ਵਾਰ ਜਹਾਜ਼ ਵੀ ਨਹੀਂ ਲੈ ਸਕੇ ਹਨ ਤੇ ਉਹ ਬੱਸ ਰਾਹੀਂ ਹੀ ਚੋਣ ਪ੍ਰਚਾਰ ਕਰਨਗੇ¢ ਐਨ.ਡੀ.ਪੀ. ਨੂੰ ਪੈਸੇ ਅਤੇ ਉਮੀਦਵਾਰਾ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।