ਕੈਨੇਡਾ ਵਿੱਚ ‘ਘਰ ਦੀ ਕੱਢੀ’ ਪੀਣ ਵਾਲਿਆਂ ਨੂੰ ਇਕ ਲੱਖ ਡਾਲਰ ਜੁਰਮਾਨਾ ਠੁਕੂ

0
1582

ਵੈਨਕੂਵਰ: ਕੈਨੇਡਾ ਵਿੱਚ ਘਰੇਲੂ ਡਿਸਟਲਰੀਆਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਹੋ ਗਈ ਹੈ। ਪਿਛਲੇ ਦਿਨੀਂ ਬਰੈਂਪਟਨ ਦੇ ਇਕ ਘਰ ’ਚ ਸ਼ਰਾਬ ਕੱਢਦਿਆਂ ਹੋਏ ਧਮਾਕੇ ਨੇ ਸਾਰੀ ਕੈਨੇਡਾ ਪੁਲੀਸ ਦਾ ਧਿਆਨ ਖਿੱਚਿਆ ਹੈ। ਘਟਨਾ ਮਗਰੋਂ ਕਾਨੂੰਨ ਦੀਆਂ ਕਿਤਾਬਾਂ ਪੜ੍ਹ ਕੇ ਪੁਲੀਸ ਨੂੰ ਪਤਾ ਲੱਗਾ ਕਿ ਨਾਜਾਇਜ਼ ਕਸ਼ੀਦਗੀ ਕਰਨ ਵਾਲਿਆਂ ਨੂੰ ਇਕ ਲੱਖ ਡਾਲਰ ਜੁਰਮਾਨਾ ਤੇ ਸਜ਼ਾ ਹੋ ਸਕਦੀ ਹੈ। ਕੈਨੇਡਾ ਰਹਿੰਦੇ ਪੰਜਾਬੀ ਲੋਕ ਘਰ ’ਚ ਕੱਢੀ ਨਾਜਾਇਜ਼ ਸ਼ਰਾਬ ਨੂੰ ‘ਹੱਥ ਦੀ ਕੱਢੀ’ ਕਹਿਣਾ ਵਡਿਆਈ ਸਮਝਦੇ ਹਨ। ਬ੍ਰਿਿਟਸ਼ ਕੋਲੰਬੀਆ ਦੇ ਪੇਂਡੂ ਖੇਤਰਾਂ ਅਤੇ ਫਾਰਮ ਹਾਊਸਾਂ ’ਚ ਹੁਣ ਤੱਕ ਲੁਕ ਕੇ ਸ਼ਰਾਬ ਕੱਢ ਲੈਣਾ ਆਮ ਵਰਤਾਰਾ ਸੀ। ਬਰੈਂਪਟਨ ਦੀ ਘਟਨਾ ਤੋਂ ਬਾਅਦ ਪੁਲੀਸ ਉੱਤੇ ਦਬਾਅ ਬਣਨ ਲੱਗਿਆ ਹੈ ਕਿ ਨਾਜਾਇਜ਼ ਕਸ਼ੀਦਗੀ ਰੁਕੇ। ਕੈਨੇਡਾ ਦੇ ਕਾਨੂੰਨ ਮੁਤਾਬਕ ਘਰ ਦੀ ਕੱਢਣ ਵਾਲਿਆਂ ਦੇ ਰੰਗੇ ਹੱਥੀਂ ਫੜੇ ਜਾਣ ’ਤੇ ਇਕ ਲੱਖ ਡਾਲਰ ਜੁਰਮਾਨਾ ਅਤੇ ਕੈਦ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਇਕ ਸਜ਼ਾ ਹੋ ਸਕਦੀ
ਹੈ।
ਬੇਸ਼ੱਕ ਪੁਲੀਸ ਨੇ ਅਜੇ ਛਾਪੇ ਮਾਰਨੇ ਸ਼ੁਰੂ ਨਹੀਂ ਕੀਤੇ ਹਨ ਪਰ ਉਹ ਲੋਕਾਂ ਨੂੰ ਖ਼ੁਦ ਸਮਝਣ ਦਾ ਮੌਕਾ ਦੇ ਰਹੇ ਹਨ। ਫਲਾਂ ਦੇ ਇਕ ਸਟੋਰ ਮਾਲਕ ਅਨੁਸਾਰ ਸੁਟੇ ਜਾਣ ਵਾਲੇ ਖਰਾਬ ਅੰਗੂਰ ਤੇ ਹੋਰ ਫਲ ਲਿਜਾਣ ਵਾਲੇ ਲੋਕ ਕੁਝ ਦਿਨਾਂ ਤੋਂ ਕਾਫੀ ਘਟ ਗਏ ਹਨ।