ਕੈਨੇਡਾ ਦੇ ਐਕਸਪ੍ਰੈੱਸ ਐਂਟਰੀ ’ਚ 2.25 ਲੱਖ ਨਾਂਅ

0
24

ਟੋਰਾਂਟੋ: ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ (ਪਰਮਾਨੈਂਟ ਰੈਜੀਡੈਂਸ) ਵਾਸਤੇ ਦੇਸ਼ ਦੇ ਐਕਸਪ੍ਰੈੱਸ ਐਂਟਰੀ ਸਿਸਟਮ ‘ਚੋਂ ਡਰਾਅ ਕੱਢੇ ਜਾਣਾ ਜਾਰੀ ਹੈ।
ਬੀਤੇ ਚਾਰ ਕੁ ਮਹੀਨਿਆਂ ਦੌਰਾਨ 20,000 ਦੇ ਕਰੀਬ ਉਮੀਦਵਾਰਾਂ ਦੇ ਨਾਂਅ ਡਰਾਅ ’ਚ ਆਏ, ਜਿਨ੍ਹਾਂ ’ਚੋਂ 5821 ਨਾਂਅ ਬੀਤੇ ਮਹੀਨੇ ਕੱਢੇ ਗਏ ਸਨ।
ਉਨ੍ਹਾਂ ‘ਚ ਸਭ ਤੋਂ ਵੱਧ ‘ਕੈਨੇਡੀਅਨ ਐਸਪੀਰੀਐਂਸ ਕਲਾਸ’ (ਸੀ.ਈ.ਸੀ.) ਦੇ ਉਮੀਦਵਾਰਾਂ ਨੂੰ ਕੈਨੇਡਾ ‘ਚ ਪੱਕੇ ਹੋਣ ਦਾ ਮੌਕਾ ਮਿਿਲਆ ਙ ਫਰਵਰੀ ਦੇ ਬੀਤੇ ਕੁਝ ਦਿਨਾਂ ਦੌਰਾਨ ਵੀ ਦੋ ਡਰਾਅ ਨਿਕਲ ਚੁੱਕੇ ਹਨ। ਇਸ ਮੌਕੇ ਬਹੁਤ ਸਾਰੇ ਉਮੀਦਵਾਰਾਂ ਦੀ ਚਿੰਤਾ ਡਰਾਅ ਦੇ ‘ਕੰਪਰੀਹੈਂਸਿਵ ਰੈਂਕਿੰਗ ਸਿਸਟਮ’ (ਸੀ.ਆਰ.ਐੱਸ.) ਸਕੋਰ ਬਾਰੇ ਹੈ, ਜੋ ਕਿ ਆਮ ਉਮੀਦਵਾਰ ਦੀ ਸਮਰੱਥਾ ਤੋਂ ਬਹੁਤ ਵੱਧ (520 ਤੋਂ ਉੱਪਰ) ਆ ਰਿਹਾ ਹੈ। ਇਸ ਸਮੇਂ ਐਕਸਪ੍ਰੈੱਸ ਐਂਟਰੀ ‘ਚ ਲਗਭਗ 2,34,000 ਉਮੀਦਵਾਰਾਂ ਦੇ ਪ੍ਰੋਫਾਈਲ ਮੌਜੂਦ ਹਨ, ਜਿਨ੍ਹਾਂ ’ਚ 51,000 ਤੋਂ ਵੱਧ ਉਮੀਦਵਾਰਾਂ ਦੇ ਸੀ.ਆਰ.ਐੱਸ. ਸਕੋਰ ਮਸਾਂ 351 ਤੋਂ 400 ਵਿਚਕਾਰ ਹਨ, ਜਦਕਿ 500 ਤੋਂ 600 ਸਕੋਰ ਵਾਲੇ 23,165 ਅਤੇ 301 ਤੋਂ 350 ਸਕੋਰ ਵਾਲੇ 21,576 ਪ੍ਰੋਫਾਈਲ ਹਨ।
471 ਤੋਂ 480 ਸਕੋਰ ਵਾਲੇ ਪ੍ਰੋਫਾਈਲ 15,652 ਹਨ। 2025 ਦੌਰਾਨ ਕੈਨੇਡਾ ਸਰਕਾਰ ਦਾ ‘ਫੈਡਰਲ ਸਕਿਲਡ ਵਰਕਰਜ਼’ ਅਤੇ ‘ਫੈਡਰਲ ਸਕਿਲਡ ਟਰੇਡਜ਼ ਕੈਟੇਗਰੀਆਂ’ ਵਿਚ 82,980 ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤੇ ਜਾਣ ਦਾ ਟੀਚਾ ਹੈ ਪਰ ਇਸ ਸਾਲ ਦੇ ਬੀਤੇ ਛੇ ਕੁ ਹਫ਼ਤਿਆਂ ਦੌਰਾਨ ਇਨ੍ਹਾਂ ਕੈਟੇਗਰੀਆਂ ‘ਚੋਂ ਕੋਈ ਡਰਾਅ ਨਹੀਂ ਕੱਢਿਆ ਗਿਆ।
ਮੌਜੂਦਾ ਸਮੇਂ ਸਭ ਤੋਂ ਵੱਧ ਸਕੋਰ ਵਾਲੇ ਉਮੀਦਵਾਰਾਂ ਨੂੰ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਮਿਲਦਾ ਹੈ ਅਤੇ ਡਰਾਅ ’ਚ ਨਾਂਅ ਆ ਜਾਣ ਮਗਰੋਂ ਛੇ ਕੁ ਮਹੀਨਿਆਂ ’ਚ ਅਰਜੀ ਦਾ ਫੈਸਲਾ ਹੋ ਜਾਂਦਾ ਹੈ।