ਦਿੱਲੀ: ਦੋ ਦਿਨਾ ਭਾਰਤ ਫੇਰੀ ’ਤੇ ਪੁੱਜੀ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਆਪਣੇ ਹਮਰੁਤਬਾ ਐਸ. ਜੈਸ਼ੰਕਰ ਨਾਲ ਮੁਲਾਕਾਤ ਦੌਰਾਨ ਦੁਵੱਲੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਦੋਹਾਂ ਮੁਲਕਾਂ ਵੱਲੋਂ ਆਪਸੀ ਸਹਿਯੋਗ ਨੂੰ ਵਧਾਉਣ ਅਤੇ ਚੀਨ ਦੀ ਵਧਦੀ ਫੌਜੀ ਤਾਕਤ ਦੇ ਮੱਦੇਨਜ਼ਰ ਇੰਡੋ-ਪੈਸੇਫਿਕ ਰੀਜਨ ਵਿਚ ਸਹਿਯੋਗ ਬਾਰੇ ਚਰਚਾ ਕੀਤੀ ਗਈ। ਕੈਨੇਡਾ ਸਰਕਾਰ ਵੱਲੋਂ ਪਿਛਲੇ ਸਾਲ ਇੰਡੋ-ਪੈਸੇਫਿਕ ਰੀਜਨ ਵਾਸਤੇ ਇਕ ਵਿਆਪਕ ਰਣਨੀਤੀ ਪੇਸ਼ ਕੀਤੀ ਗਈ ਜਿਸ ਵਿਚ ਭਾਰਤ ਨੂੰ ਪ੍ਰਮੁੱਖ ਭਾਈਵਾਲ ਵਜੋਂ ਦਰਸਾਇਆ ਗਿਆ।