ਕੈਨੇਡੀਅਨਜ਼ ਨੂੰ ਨਹੀਂ ਮਿਲੇਗੀ ਮਹਿੰਗਾਈ ਤੋਂ ਰਾਹਤ

0
429

ਵਿਨੀਪੈਗ: ਇਕ ਅਧਿਕਾਰਤ ਰਿਪੋਰਟ ਅਨੁਸਾਰ ਕੈਨੇਡਾ ਵਾਸੀਆਂ ਨੂੰ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਅਗਲੇ ਸਾਲ ਵੀ ਮਹਿੰਗਾਈ ਦੀ ਮਾਰ ਝੱਲਣੀ ਪਵੇਗੀ। ਸਾਲ 2023 ਵਿੱਚ ਖ਼ੁਰਾਕੀ ਕੀਮਤਾਂ ਸੱਤ ਫ਼ੀਸਦੀ ਤੱਕ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਚਾਰ ਮੈਂਬਰੀ ਪਰਿਵਾਰ ਦਾ ਰਾਸ਼ਨ ’ਤੇ ਕੁੱਲ ਸਾਲਾਨਾ ਖਰਚ 16,288 ਡਾਲਰ ਹੋ ਸਕਦਾ ਹੈ, ਜੋ ਇਸ ਸਾਲ ਨਾਲੋਂ 1,065 ਡਾਲਰ ਵੱਧ ਹੈ। ਇਹ ਖੁਲਾਸਾ ਖ਼ੁਰਾਕੀ ਵਸਤਾਂ ਸਬੰਧੀ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਅਨੁਸਾਰ, ਕੈਨੇਡਾ ਵਿੱਚ ਅਗਲੇ ਸਾਲ 40 ਸਾਲ ਦੀ ਇੱਕ ਔਰਤ ਨੂੰ ਰਸੋਈ ਦੇ ਰਾਸ਼ਨ ਲਈ 3,740 ਡਾਲਰ ਅਤੇ ਪੁਰਸ਼ ਨੂੰ 4,168 ਡਾਲਰ ਖ਼ਰਚਣੇ ਪੈਣਗੇ।